29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਸ਼ਿਆਂ ਖ਼ਿਲਾਫ਼ ਸਫ਼ਲ ਮੁਹਿੰਮ ਚਲਾਉਣ ਲਈ ਸਨਅਤਕਾਰਾਂ ਵਲੋਂ ਸੀ. ਪੀ. ਦਾ ਸਨਮਾਨ <br/>

Ad Position 21
No active advertisement
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਮੌਕੇ ਦੀਪਕ ਬਾਲੀ, ਨਿਤਿਨ ਕੋਹਲੀ, ਤਜਿੰਦਰ ਸਿੰਘ ਭਸੀਨ, ਜੇ. ਸੀ. ਪੀ. ਸੰਦੀਪ ਸ਼ਰਮਾ, ਬਲਰਾਮ ਕਪੂਰ, ਨਰਿੰਦਰ ਸਿੰਘ ਸੱਗੂ, ਸੁਦਰਸ਼ਨ ਸ਼ਰਮਾ, ਸ਼ਰਦ ਅਗਰਵਾਲ ਤੇ ਹੋਰ | ਤਸਵੀਰ: ਜੀ. ਪੀ. ਸਿੰਘ<br/> 05-06-2025

ਜਲੰਧਰ, 4 ਜੂਨ (ਸ਼ਿਵ)-ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟਰੇਡ (ਰਜਿਸਟਰਡ) ਵਲੋਂ ਇਕ ਸਮਾਗਮ 'ਚ 'ਆਪ' ਦੇ ਸੂਬਾ ਜਨਰਲ ਸਕੱਤਰ ਦੀਪਕ ਬਾਲੀ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਕੇਂਦਰੀ ਹਲਕੇ ਦੇ 'ਆਪ' ਤੋਂ ਹਲਕਾ ਇੰਚਾਰਜ ਨਿਤਿਨ ਕੋਹਲੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਮਾਗਮ 'ਚ ਸਾਰੇ ਸਨਅਤਕਾਰ ਮੈਂਬਰਾਂ ਵਲੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਪ੍ਰਸ਼ੰਸਾ ਕੀਤੀ ਗਈ ਕਿ ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਫਲ ਤਰੀਕੇ ਨਾਲ ਮੁਹਿੰਮ ਚਲਾਈ ਤੇ ਇਸ ਨਾਲ ਕਈ ਲੇਬਰ ਤੇ ਕਰਮਚਾਰੀਆਂ ਦੇ ਬੱਚਿਆਂ ਨੂੰ ਇਸ 'ਚੋਂ ਕੱਢਣ ਲਈ ਸੀ. ਪੀ. ਦਾ ਧੰਨਵਾਦ ਕੀਤਾ ਗਿਆ | ਮੀਟਿੰਗ 'ਚ ਜਲੰਧਰ ਦੀ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦੀਪਕ ਬਾਲੀ, ਨਿਤਿਨ ਕੋਹਲੀ ਕੋਲ ਮਸਲੇ ਉਠਾਏ ਗਏ | ਤਜਿੰਦਰ ਸਿੰਘ ਭਸੀਨ, ਸ਼ਰਦ ਅਗਰਵਾਲ ਨੇ ਇੰਡਸਟਰੀ ਨੂੰ ਲਗਾਏ ਗਏ 0.5 ਫੀਸਦੀ ਮਾਰਟਗੇਜ ਤੇ ਹਾਈਪੋਥੀਕੇਸ਼ਨ ਟੈਕਸ ਨੂੰ ਵਾਪਸ ਲੈਣ ਦੀ ਮੰਗ ਕੀਤੀ | ਇੰਡਸਟਰੀ ਦੀ ਜ਼ਮੀਨ ਦੀ ਐਨ. ਓ. ਸੀ. ਤੇ ਫ਼ੈਕਟਰੀ ਐਕਟ 'ਚ ਬਿਲਡਿੰਗ ਪਲਾਨ ਦੀਆਂ ਮੁਸ਼ਕਲਾਂ, ਫੋਕਲ ਪੁਆਇੰਟ 'ਚ ਪਲਾਟਾਂ ਦੀਆਂ ਕੀਮਤਾਂ 'ਚ ਵਾਧਾ, ਫੋਕਲ ਪੁਆਇੰਟ, ਗਦਈਪੁਰ ਤੇ ਧੋਗੜੀ ਰੋਡ 'ਚ ਸੜਕਾਂ, ਸੀਵਰੇਜ ਤੇ ਸਫ਼ਾਈ ਦੀ ਮੰਗ ਕੀਤੀ ਗਈ | ਪਾਵਰਕਾਮ ਵਲੋਂ ਪਾਵਰ ਕੁਆਲਿਟੀ ਮੀਟਰਾਂ ਨੂੰ ਲੈ ਕੇ ਇੰਡਸਟਰੀ ਨੂੰ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਸੀ. ਪੀ. ਤੋਂ ਥਾਣਾ ਨੰਬਰ 8 ਤੇ ਫੋਕਲ ਪੁਆਇੰਟ ਦੀ ਪੁਲਿਸ ਚੌਕੀ ਵਿਚ ਸਟਾਫ਼ ਦੀ ਕਮੀ ਨੂੰ ਦੇਖਦੇ ਹੋਏ ਤੇ ਸਟਾਫ਼ ਦੀ ਮੰਗ ਕੀਤੀ ਗਈ ਤੇ ਪੇਟੀ ਕ੍ਰਾਈਮ ਨੂੰ ਰੋਕਣ ਲਈ ਪੀ. ਸੀ. ਆਰ. ਵਧਾਉਣ ਦੀ ਮੰਗ ਕੀਤੀ ਗਈ | ਦੀਪਕ ਬਾਲੀ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਮਸਲੇ ਹੱਲ ਕਰਵਾਏ ਜਾਣਗੇ ਤੇ ਨਿਤਿਨ ਕੋਹਲੀ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਜਿਸ ਨਾਲ ਸਨਅਤਕਾਰਾਂ ਦੇ ਮਸਲੇ ਹੱਲ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਸੀ. ਵੀ. ਓ. ਦੀ ਟੀਮ ਵਲੋਂ ਮਾਸਟਰ ਗੁਰਬੰਤਾ ਸਿੰਘ ਮਾਰਗ ਸਮੇਤ ਕਈ ਸੜਕਾਂ ਦੀ ਜਾਂਚ <br/> ਅਗਲੀ ਖ਼ਬਰ ਜਬਰ ਜਨਾਹ ਦੇ ਮਾਮਲੇ 'ਚ ਬਰੀ
Ad Position 24