ਬੇਰੀ ਤੇ ਸੁਰਿੰਦਰ ਕੌਰ ਵਲੋਂ ਆਸ਼ੂ ਦੇ ਹੱਕ 'ਚ ਪ੍ਰਚਾਰ
ਅਜੀਤ ਡੈਸਕ
05-06-2025
ਜਲੰਧਰ, 4 ਜੂਨ (ਸ਼ਿਵ)- ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਤੇ ਪੱਛਮੀ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸੁਰਿੰਦਰ ਕੌਰ ਦੀ ਲੁਧਿਆਣਾ 'ਚ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿਚ ਪ੍ਰਚਾਰ ਲਈ ਵਾਰਡ ਨੰਬਰ 73 ਵਿਚ ਡਿਊਟੀ ਲੱਗਣ ਤੋਂ ਬਾਅਦ ਉਕਤ ਆਗੂਆਂ ਵਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ | ਇਸ ਮੌਕੇ ਸ੍ਰੀ ਬੇਰੀ ਤੇ ਸ੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਇਸ ਜ਼ਿਮਨੀ ਚੋਣ ਵਿਚ ਕਾਂਗਰਸ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ | ਇਸ ਮੌਕੇ ਮਮਤਾ ਆਸ਼ੂ, ਪੂਨਮ ਮਲਹੋਤਰਾ, ਕਰਨ ਜੱਲੋਵਾਲ, ਰਵਿੰਦਰ ਸਿੰਘ ਲਾਡੀ ਮੌਜੂਦ ਸਨ |