29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਮੇਸ਼ ਚੋਹਕਾਂ ਦੀ ਅਗਵਾਈ ਹੇਠ ਰੋਸ ਧਰਨੇ 'ਚ ਸ਼ਾਮਿਲ ਹੋਇਆ ਵੱਡਾ ਜੱਥਾ <br/>

Ad Position 21
No active advertisement
ਫਿਲੌਰ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਰਮੇਸ਼ ਚੋਹਕਾਂ, ਵਿਜੇ ਬੱਧਣ, ਵਿੱਕੀ ਲਾਖਾ, ਸੰਜੀਵ ਭੌਰ, ਜਸਵਿੰਦਰ ਸਿੰਘ ਸਰਪੰਚ ਪਿੰਡ ਭੱਟੀਆਂ ਤੇ ਹੋਰ | ਅਜੀਤ ਤਸਵੀਰ <br/> 05-06-2025
ਜਲੰਧਰ, 4 ਜੂਨ (ਜਸਪਾਲ ਸਿੰਘ)-ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੇ ਵਿਰੋਧ 'ਚ ਅੱਜ ਫਿਲੌਰ ਵਿਖੇ ਵੱਖ-ਵੱਖ ਦਲਿਤ ਜਥੇਬੰਦੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ 'ਚ ਜਲੰਧਰ ਤੋਂ ਉੱਘੇ ਦਲਿਤ ਆਗੂ ਤੇ ਸਮਾਜਿਕ ਇਨਸਾਫ ਮੋਰਚਾ ਦੇ ਸੀਨੀਅਰ ਮੈਂਬਰ ਸ੍ਰੀ ਰਮੇਸ਼ ਚੋਹਕਾਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਇਸ ਘਟਨਾ 'ਤੇ ਰੋਸ ਜ਼ਾਹਿਰ ਕੀਤਾ | ਇਸ ਮੌਕੇ ਰਮੇਸ਼ ਚੌਹਕਾਂ ਨੇ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ ਛਾੜ ਦੀ ਘਟਨਾ ਦੀ ਸਖਤ ਸ਼ਬਦਾਂ 'ਚ ਆਲੋਚਨਾ ਕੀਤੀ | ਇਸ ਮੌਕੇ ਰਮੇਸ਼ ਚੋਹਕਾਂ ਨੇ ਦੱਸਿਆ ਕਿ ਸਮਾਜਿਕ ਇਨਸਾਫ ਕੌਂਸਲ ਦੇ ਇਕ ਵਫਦ ਵਲੋਂ 5 ਜੂਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਦਿਹਾਤੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ | ਇਸ ਮੌਕੇ ਐਡਵੋਕੇਟ ਵਿਜੇ ਬੱਧਣ, ਰਾਜੀਵ ਮਸੀਹ, ਵਿੱਕੀ ਲਾਖਾ, ਐਡਵੋਕੇਟ ਸੰਜੀਵ ਭੌਰ, ਜਸਵਿੰਦਰ ਸਿੰਘ ਸਰਪੰਚ ਭੱਟੀਆਂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਰਮਨੀ 'ਚ ਹੋਣ ਵਾਲੀ ਵਰਲਡ ਯੂਨੀਵਰਸਿਟੀ ਗੇਮਜ਼ ਲਈ ਐਲ.ਪੀ.ਯੂ. ਦੇ 13 ਖਿਡਾਰੀਆਂ ਦੀ ਚੋਣ <br/> ਅਗਲੀ ਖ਼ਬਰ ਬੇਰੀ ਤੇ ਸੁਰਿੰਦਰ ਕੌਰ ਵਲੋਂ ਆਸ਼ੂ ਦੇ ਹੱਕ 'ਚ ਪ੍ਰਚਾਰ
Ad Position 24