29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਜਰਮਨੀ 'ਚ ਹੋਣ ਵਾਲੀ ਵਰਲਡ ਯੂਨੀਵਰਸਿਟੀ ਗੇਮਜ਼ ਲਈ ਐਲ.ਪੀ.ਯੂ. ਦੇ 13 ਖਿਡਾਰੀਆਂ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 05-06-2025
ਜਲੰਧਰ, 4 ਜੂਨ (ਡਾ.ਜਤਿੰਦਰ ਸਾਬੀ)- ਵਰਲਡ ਯੂਨੀਵਰਸਿਟੀ ਗੇਮਜ਼ 2025 ਜੋ ਇਸ ਵਾਰੀ ਜਰਮਨੀ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਨ੍ਹਾਂ ਖੇਡਾਂ 'ਚ 150 ਤੋਂ ਵੱਧ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ 8500 ਦੇ ਕਰੀਬ ਖਿਡਾਰੀ ਵੱਖ-ਵੱਖ 18 ਤੋਂ ਵੱਧ ਖੇਡਾਂ 'ਚ ਹਿੱਸਾ ਲੈ ਰਹੇ ਹਨ | ਇਨ੍ਹਾਂ ਖੇਡਾਂ 'ਚ ਐਲ.ਪੀ.ਯੂ ਦੇ 13 ਦੇ ਖਿਡਾਰੀਆਂ ਦੀ ਅਥਲੈਟਿਕਸ, ਤੀਰਅੰਦਾਜੀ, ਤਾਈਕਵਾਂਡੋ, ਜੂਡੋ, ਤਲਵਾਰਬਾਜੀ, ਸੇਲਿੰਗ, ਤੇ ਬੈਡਮਿੰਟਨ 'ਚ ਚੋਣ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਭਿਸ਼ੇਕ, ਅਭਮੰਨਿਯੂ ਤੇ ਪੂਜਾ ਦੀ ਚੋਣ ਅਥਲੈਟਿਕਸ 'ਚ, ਮਿਣਾਲ ਚੌਹਾਨ ਤੀਰਅੰਦਾਜੀ, ਸਤਵਿੰਦਰ ਤਾਈਕਵਾਂਡੋ 'ਚ, ਖੈਦਮ ਤਾਇਬਗਾਨੀ ਚਾਨੂੰ ਜੂਡੋ 'ਚ, ਸਮੀਜਾ ਖੁਸ਼ੀ ਦੀ ਚੋਣ ਤਲਵਾਰਬਾਜੀ 'ਚ ਹੋਈ ਹੈ | ਸੇਲਿੰਗ ਟੀਮ 'ਚ ਮੋਹਿਤ ਕੁਮਾਰ, ਦੀਕਸ਼ਾਂ, ਪਵਿੱਤਰਾ, ਪੂਜਾ ਤੇ ਰਾਹੁਲ ਦੀ ਚੋਣ ਕੀਤੀ ਗਈ ਹੈ | ਬੈਡਮਿੰਟਨ 'ਚ ਰਾਜੂਲ ਸੈਣੀ ਦੀ ਚੋਣ ਕੀਤੀ ਗਈ ਹੈ | ਇਨ੍ਹਾਂ ਖਿਡਾਰੀਆਂ ਨੂੰ ਚਾਂਸਲਰ ਤੇ ਸਾਂਸਦ ਡਾ ਅਸ਼ੋਕ ਮਿੱਤਲ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੀ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ 'ਚ 'ਯੁੱਧ ਨਸ਼ਿਆ ਵਿਰੁੱਧ' ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਰਮੇਸ਼ ਚੋਹਕਾਂ ਦੀ ਅਗਵਾਈ ਹੇਠ ਰੋਸ ਧਰਨੇ 'ਚ ਸ਼ਾਮਿਲ ਹੋਇਆ ਵੱਡਾ ਜੱਥਾ <br/>
Ad Position 24