29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ਼ਰਾਰਤੀ ਅਨਸਰ ਵਲੋਂ ਸੈਲਾਣੀ ਮਾਤਾ ਮੰਦਰ ਭੋਜੋਵਾਲ ਵਿਖੇ ਮੂਰਤੀਆਂ ਦੀ ਬੇਅਦਬੀ <br/>

Ad Position 21
No active advertisement
ਸਲਾਣੀ ਮਾਤਾ ਮੰਦਰ ਭੋਜੋਵਾਲ ਵਿਖੇ ਸ਼ਰਾਰਤੀ ਅਨਸਰ ਵਲੋਂ ਖੰਡਿਤ ਕੀਤੀਆਂ ਗਈਆਂ ਮੂਰਤੀਆਂ ਤੇ ਖਿਲਾਰਿਆ ਗਿਆ ਪੂਜਾ ਦਾ ਸਾਮਾਨ | (ਸੱਜੇ) ਮੰਦਰ 'ਚ ਲਗਾਏ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ 'ਚ ਕੈਦ ਸ਼ਰਾਰਤੀ ਅਨਸਰ | ਅਜੀਤ ਤਸਵੀਰਾਂ <br/> 05-06-2025
ਚੁਗਿੱਟੀ/ਜੰਡੂਸਿੰਘਾ, 4 ਜੂਨ (ਨਰਿੰਦਰ ਲਾਗੂ)- ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਭੋਜੋਵਾਲ 'ਚ ਸਥਿਤ ਸੈਲਾਣੀ ਮਾਤਾ ਮੰਦਰ ਵਿਖੇ ਬੁੱਧਵਾਰ ਦੁਪਹਿਰ ਨੂੰ ਸ਼ਰਾਰਤੀ ਅਨਸਰ ਵਲੋਂ ਸ਼ਨੀ ਦੇਵਤਾ ਦੀ ਮੂਰਤੀ ਦੀ ਭੰਨਤੋੜ ਕਰਨ ਦੇ ਨਾਲ-ਨਾਲ ਸ਼ਿਵ ਮੰਦਰ 'ਚ ਰੱਖਿਆ ਹੋਇਆ ਪੂਜਾ ਦਾ ਸਾਮਾਨ ਬੁਰੀ ਤਰ੍ਹਾਂ ਖਿਲਾਰ ਕੇ ਬੇਅਦਬੀ ਕੀਤੀ ਗਈ | ਮੰਦਰ ਦੇ ਪ੍ਰਬੰਧਕਾਂ ਵਲੋਂ ਇਸ ਸੰਬੰਧ 'ਚ ਪੁਲਿਸ ਨੂੰ ਇਤਲਾਹ ਦੇਣ ਉਪਰੰਤ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਸੰਪਰਕ ਕਰਨ 'ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੰਡਤ ਪੰਕਜ ਸ਼ਰਮਾ ਨੇ ਦੱਸਿਆ ਕਿ ਬੇਅਦਬੀ ਦੀ ਇਹ ਵਾਰਦਾਤ ਅੱਜ ਦੁਪਹਿਰ ਸਮੇਂ ਹੋਈ | ਘਟਨਾ ਸਮੇਂ ਮੰਦਰ 'ਚ ਕੋਈ ਨਹੀਂ ਸੀ | ਉਨ੍ਹਾਂ ਕਿਹਾ ਕਿ ਜਦੋਂ ਇਕ ਲੜਕਾ ਦੁਪਹਿਰ ਸਮੇਂ ਮੰਦਰ 'ਚ ਸਫਾਈ ਕਰਨ ਆਇਆ ਤਾਂ ਉਸ ਨੇ ਵੇਖਿਆ ਕਿ ਮੰਦਰ 'ਚ ਰੱਖੀ ਗਈ ਸ਼ਨੀਦੇਵ ਦੀ ਮੂਰਤੀ ਖੰਡਿਤ ਹਾਲ 'ਚ ਸੀ, ਇਸ ਤੋਂ ਇਲਾਵਾ ਪੂਜਾ ਦਾ ਸਾਮਾਨ ਇਧਰ-ਉਧਰ ਖਿਲਰਿਆ ਪਿਆ ਸੀ | ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਸ਼ਿਵਿਲੰਗ ਨੂੰ ਵੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਧਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਬਾਰੇ ਪਤਾ ਲੱਗਣ 'ਤੇ ਹਿੰਦੂ ਸੰਗਠਨ ਉਕਤ ਮੰਦਰ 'ਚ ਪਹੁੰਚਣੇ ਸ਼ੁਰੂ ਹੋ ਗਏ | ਇਸ ਘਟਨਾ ਨੂੰ ਲੈ ਕੇ ਸ਼ਰਧਾਲੂਆਂ ਦੇ ਮਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਪ੍ਰਤੀ ਪੁਲਿਸ ਮਹਿਕਮੇ ਵਲੋਂ ਗੰਭੀਰਤਾ ਵਰਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ | ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਇਕ ਸ਼ਰਾਰਤੀ ਅਨਸਰ ਮੰਦਰ 'ਚ ਲਗਾਏ ਹੋਏ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ 'ਚ ਕੈਦ ਹੋ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ 'ਚ ਰਾਸ਼ਟਰਪਤੀ ਭਵਨ ਵਿਖੇ ਲੈਫਟੀਨੈਂਟ ਜਨਰਲ ਅਗਲੀ ਖ਼ਬਰ ਸੀਵਰੇਜ ਬੰਦ ਹੋਣ ਦੀ ਮੇਅਰ ਨੂੰ ਸ਼ਿਕਾਇਤ <br/>
Ad Position 24