ਜਲੰਧਰ, 4 ਜੂਨ (ਸ਼ਿਵ)- ਵਾਰਡ ਨੰਬਰ 4 ਦੇ ਕਾਂਗਰਸ ਆਗੂ ਜਸਵੀਰ ਸਿੰਘ ਬੱਗਾ ਨੇ ਮੇਅਰ ਵਨੀਤ ਧੀਰ ਨੂੰ ਇਕ ਮੰਗ ਪੱਤਰ ਦੇ ਕੇ ਨਿਊ ਹਰਦਿਆਲ ਨਗਰ 'ਚ ਕਈ ਦਿਨਾਂ ਤੋਂ ਸੀਵਰੇਜ ਬੰਦ ਦੀ ਸ਼ਿਕਾਇਤ ਕਰਕੇ ਉਸ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਾਰਨ ਸੀਵਰੇਜ ਦੇ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹਨ | ਉਹ ਪਿਛਲੇ ਦੋ ਹਫ਼ਤੇ ਤੋਂ ਲਗਾਤਾਰ ਐਕਸੀਅਨ ਤੇ ਐਸਡੀਓ, ਜੇਈ ਨੂੰ ਫ਼ੋਨ ਕਰ ਰਹੇ ਹਨ ਪਰ ਉਕਤ ਮੁਹੱਲੇ ਦਾ ਸੀਵਰੇਜ ਸਾਫ਼ ਨਹੀਂ ਕੀਤਾ ਗਿਆ ਤੇ ਉਨ੍ਹਾਂ ਸੀਵਰ ਸਫ਼ਾਈ ਦੀ ਮੰਗ ਕੀਤੀ ਹੈ | ਇਸ ਮੌਕੇ ਹਿੰਮਤ ਬਾਵਾ, ਗੁਰਬਖ਼ਸ਼ ਸਿੰਘ, ਸੁਖਵਿੰਦਰ ਸਿੰਘ, ਸਾਹਿਲ ਬਾਵਾ, ਮਨਦੀਪ ਸਿੰਘ, ਪਿ੍ੰਸ ਮਹਿਰਾ ਆਦਿ ਹਾਜਰ ਸਨ |