ਜਲੰਧਰ, 4 ਜੂਨ (ਸ਼ਿਵ)-ਜਲੰਧਰ ਕੇਂਦਰੀ ਹਲਕੇ ਤੋਂ 'ਆਪ' ਦੇ ਨਵੇਂ ਬਣੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਹੈ ਕਿ ਫਗਵਾੜਾ ਗੇਟ ਇਲੈਕਟ੍ਰੀਕਲ ਮਾਰਕੀਟ ਵਿਚ ਜਲਦ ਹੀ ਬਿਜਲੀ ਦੀਆਂ ਤਾਰ੍ਹਾਂ ਬਦਲੀਆਂ ਜਾਣਗੀਆਂ ਤੇ ਲੋਡ ਅਨੁਸਾਰ ਬਿਜਲੀ ਟਰਾਂਸਫ਼ਾਰਮਰ ਲਗਾਇਆ ਜਾਵੇਗਾ ਜਦਕਿ ਮੇਅਰ ਵਨੀਤ ਧੀਰ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਇਲਾਕੇ 'ਚ ਨਵੀਆਂ ਮਾਸਕ ਲਾਈਟਾਂ ਲਗਾਉਣ ਤੋਂ ਇਲਾਵਾ ਸਫ਼ਾਈ ਲਈ ਸਫ਼ਾਈ ਸੇਵਕ ਤੇ ਰੋਡ ਗਲੀਆਂ ਦੀ ਸਫ਼ਾਈ ਵੀ ਕਰਵਾਈ ਜਾਵੇਗੀ | ਉਕਤ ਆਗੂ ਅੱਜ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਵਲੋਂ ਇਕ ਸਮਾਗਮ 'ਚ ਸ਼ਾਮਿਲ ਹੋਏ ਸਨ ਜਿਸ 'ਚ ਪ੍ਰਧਾਨ ਅਮਿਤ ਸਹਿਗਲ ਦੀ ਅਗਵਾਈ 'ਚ ਕਈ ਕਾਰੋਬਾਰੀ ਮੌਜੂਦ ਸਨ | ਐਸੋਸੀਏਸ਼ਨ ਨੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਜਲੰਧਰ ਦੇ ਮੇਅਰ ਵਿਨੀਤ ਧੀਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ¢ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਨੇ ਬਾਜ਼ਾਰ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਲਾਕੇ ਵਿਚ ਬਿਜਲੀ ਸਮੱਸਿਆ ਤੋਂ ਦੁਕਾਨਦਾਰ ਪ੍ਰੇਸ਼ਾਨ ਹਨ ਤੇ ਕਈ ਦਿਨਾਂ ਤੱਕ ਸਫ਼ਾਈ ਨਹੀਂ ਹੁੰਦੀ ਹੈ | ਸਟਰੀਟ ਲਾਈਟਾਂ ਬੰਦ ਰਹਿੰਦੀਆਂ ਹਨ | ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਕੰਮਾਂ ਦਾ ਜਲਦੀ ਹੀ ਉਦਘਾਟਨ ਕੀਤਾ ਜਾਵੇਗਾ | ਇਸ ਮÏਕੇ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ, ਜਨਰਲ ਸਕੱਤਰ ਟੀ.ਐੱਸ.ਬੇਦੀ, ਕਨਵੀਨਰ ਸੁਰੇਸ਼ ਗੁਪਤਾ, ਚੇਅਰਮੈਨ ਮਨੋਜ ਕਪਿਲਾ, ਉਪ ਚੇਅਰਮੈਨ ਗਗਨ ਛਾਬੜਾ, ਕੈਸ਼ੀਅਰ ਰÏਬਿਨ ਗੁਪਤਾ, ਪ੍ਰਣਵ ਖੁਰਾਨਾ, ਲਵ ਮਲਿਕ ਅਰੁਣ ਦੇਵ ਮਹਿਤਾ, ਪਰਵਿੰਦਰ ਬਹਿਲ, ਦੀਪਕ ਬੱਸੀ, ਸਿਕੰਦਰ ਮਲਿਕ, ਕੁੱਕੂ ਮਿੱਡਾ ਆਦਿ ਮੌਜੂਦ ਸਨ |