29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਿੱਖ ਤਾਲਮੇਲ ਕਮੇਟੀ ਵਲੋਂ ਘੱਲੂਘਾਰਾ ਦਿਵਸ ਦੇ ਸੰਬੰਧ 'ਚ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ <br/>

Ad Position 21
No active advertisement
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਮਾਰਚ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਨਾਲ ਹਨ ਡੀ.ਸੀ.ਪੀ ਮਨਪ੍ਰੀਤ ਸਿੰਘ ਢਿਲੋਂ ਤੇ ਹੋਰ | ਤਸਵੀਰ- ਮੁਨੀਸ਼ <br/> 05-06-2025
ਜਲੰਧਰ, 4 ਜੂਨ (ਸ਼ੈਲੀ )-ਜੂਨ 1984 ਘੱਲੂਘਾਰੇ ਦੇ ਦੌਰਾਨ ਦਰਬਾਰ ਸਾਹਿਬ ਸਮੂਹ ਅੰਦਰ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀ ਯਾਦ 'ੱਚ ਸਿੱਖ ਤਾਲਮੇਲ ਕਮੇਟੀ ਵਲੋਂ 6 ਜੂਨ ਨੂੰ ਜੋ ਰੋਸ ਮਾਰਚ ਸ਼ਾਮ 4.30 ਵਜੇ ਗੁਰਦੁਆਰਾ ਰਾਮਗੜੀਆ ਨੇੜੇ ਪਟੇਲ ਚੌਂਕ ਤੋਂ ਕੱਢਿਆ ਜਾ ਰਿਹਾ ਹੈ | ਇਸ ਸੰਬੰਧ ਵਿੱਚ ਮਾਰਚ ਦੇ ਪ੍ਰਬੰਧਕਾਂ ਵਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਤੇ ਡੀ ਸੀ ਪੀ ਮਨਪ੍ਰੀਤ ਸਿੰਘ ਢਿੱਲੋਂ ਨਾਲ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ | ਬੈਠਕ ਦੌਰਾਨ ਘੱਲੂਘਾਰਾ ਰੋਸ ਮਾਰਚ ਦੌਰਾਨ ਟਰੈਫਿਕ ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ, ਨਾਲ ਹੀ ਪੂਰੇ ਰਸਤੇ ਦਾ ਰੂਟ ਪਲੈਨ ਵੀ ਦੱਸਿਆ ਗਿਆ | ਉਪਰੰਤ ਪੁਲਿਸ ਕਮਿਸ਼ਨਰ ਵਲੋਂ ਪ੍ਰਬੰਧਕਾਂ ਨੂੰ ਟਰੈਫਿਕ ਸਬੰਧੀ ਤੇ ਸੁਰੱਖਿਆ ਨੂੰ ਸੁਚਾਰੂ ਢੰਗ ਨਾਲ ਹੋਣ ਦਾ ਭਰੋਸਾ ਦਿਤਾ | ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਜਸਵੀਰ ਸਿੰਘ ਬੱਗਾ, ਪਰਮਪ੍ਰੀਤ ਸਿੰਘ ਵਿੱਟੀ, ਪਰਮਜੀਤ ਸਿੰਘ (ਮਿੱਠੂ ਬਸਤੀ), ਤਜਿੰਦਰ ਸਿੰਘ ਸੰਤ ਨਗਰ, ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ ਨੇ ਪੁਲਿਸ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਰੋਸ ਮਾਰਚ ਪੂਰਨ ਮਰਿਆਦਾ 'ਚ ਰਹਿ ਕੇ ਕੱਢਿਆ ਜਾਵੇਗਾ | ਪ੍ਰਬੰਧਕਾਂ ਨੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਬੇਨਤੀ ਤੇ ਅਪੀਲ ਕੀਤੀ ਕਿ ਸਮੁੱਚੇ ਰਸਤੇ ਵਿੱਚ ਸੰਗਤਾਂ ਲਈ ਪਾਣੀ ਆਦਿ ਦਾ ਪ੍ਰਬੰਧ ਜਰੂਰ ਕੀਤਾ ਜਾਵੇ | ਇਸ ਮੌਕੇ ਪਲਵਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਬਾਬਾ, ਪ੍ਰਭਜੋਤ ਸਿੰਘ, ਅਮਨਜੀਤ ਸਿੰਘ ਬੱਗਾ, ਹਰਵਿੰਦਰ ਸਿੰਘ ਚਿੱਟਕਾਰਾ, ਤਰਲੋਚਨ ਸਿੰਘ ਭਸੀਨ, ਅਤੇ ਬੰਟੀ ਰਠੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁੱਤਰ ਦੀ ਮੌਤ ਸੰਬੰਧੀ ਪਰਿਵਾਰ ਨੇ ਲਗਾਏ ਸਹੁਰਿਆਂ 'ਤੇ ਦੋਸ਼ ਅਗਲੀ ਖ਼ਬਰ ਫਗਵਾੜਾ ਗੇਟ ਇਲੈਕਟ੍ਰੀਕਲ ਮਾਰਕੀਟ ਦੇ ਬਿਜਲੀ ਸਿਸਟਮ ਦਾ ਹੋਵੇਗਾ ਸੁਧਾਰ-ਕੋਹਲੀ <br/>
Ad Position 24