01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲਾਇਸੈਂਸ ਸ਼ਾਖਾ ਨੂੰ ਵਸੂਲੀ ਤੇਜ਼ ਕਰਨ ਦੀ ਹਦਾਇਤ

Ad Position 21
No active advertisement
ਅਜੀਤ ਡੈਸਕ 04-09-2025
ਜਲੰਧਰ, 3 ਸਤੰਬਰ (ਸ਼ਿਵ)-ਸਹਾਇਕ ਕਮਿਸ਼ਨਰ ਸ਼੍ਰੀ ਵਿਕਰਾਂਤ ਵਰਮਾ ਜੀ ਦੇ ਦਫਤਰ ਵਿਖੇ ਲਾਇਸੰਸ ਸ਼ਾਖਾ ਦੀ ਲਈ ਮੀਟਿੰਗ ਰੱਖੀ ਗਈ¢ ਜਿਸ ਵਿਚ ਸੁਪਰਡੰਟ ਲਾਇਸੰਸ ਸ਼ਾਖਾ ਸ੍ਰੀਮਤੀ ਮਮਤਾ ਸੇਠ ਅਤੇ ਇੰਸਪੈਕਟਰ ਸ੍ਰੀ ਵਿਜੇ ਕੁਮਾਰ, ਸ੍ਰੀ ਸੋਨੂੰ ਸੋਂਧੀ, ਸ਼੍ਰੀ ਦੀਪਕ ਕੁਮਾਰ, ਸ੍ਰੀ ਮੁਰਾਦ ਹੰਸ, ਸ੍ਰੀ ਗੋਬਿੰਦ ਰਾਏ ਅਤੇ ਸ੍ਰੀ ਕਰਮਵੀਰ ਕੋਲੋਂ ਲਾਇਸੰਸ ਸ਼ਾਖਾ ਦੀ ਵਸੂਲੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ¢ ਸਹਾਇਕ ਕਮਿਸ਼ਨਰ ਜੀ ਵੱਲੋਂ ਸੁਪਰਡੰਟ ਲਾਇਸੰਸ ਨੂੰ ਲਾਇਸੰਸ ਸ਼ਾਖਾ ਦੀ ਰਿਕਵਰੀ ਵਧਾਉਣ ਲਈ ਹਰ ਸੰਭਵ ਕਦਮ ਉਠਾਉਣ ਲਈ ਹਦਾਇਤ ਕੀਤੀ ਗਈ¢ ਅਤੇ ਉਨਾਂ ਵੱਲੋਂ ਕਿਹਾ ਗਿਆ ਕਿ ਉਹ ਆਪਣੇ ਬਰਾਂਚ ਦੇ ਸਾਰੇ ਇੰਸਪੈੱਕਟਰਾਂ ਨੂੰ ਹਦਾਇਤ ਜਾਰੀ ਕਰਨ ਕਿ ਆਪਣੇ ਇਲਾਕੇ ਵਿਚ ਜਾ ਕੇ ਚੈੱਕ ਕਰਨ ਅਤੇ ਬਿਨਾਂ ਲਾਇਸੰਸ ਤੋਂ ਚੱਲ ਰਹੇ ਕਾਰੋਬਾਰੀ ਅਦਾਰਿਆਂ ਨੂੰ ਪੰਜਾਬ ਮਿਉਂਸੀਪਲ ਐਕਟ-1976 ਦੀ ਧਾਰਾ 342,343 ਅਤੇ 347 ਅਧੀਨ ਚਲਾਨ, ਨੋਟਿਸ ਜਾਰੀ ਕੀਤੇ ਜਾਣ ਅਤੇ ਜਿਨ੍ਹਾਂ ਕਾਰੋਬਾਰੀ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਚਲਾਨ, ਨੋਟਿਸ ਦੀ ਪਾਲਨਾ ਨਹੀਂ ਕੀਤੀ ਜਾਂਦੀ ਉਨ੍ਹਾਂ ਕਾਰੋਬਾਰੀ ਅਦਾਰਿਆਂ ਨੂੰ ਪੰਜਾਬ ਮਿਉਂਸੀਪਲ ਐਕਟ-1976 ਦੀ ਧਾਰਾ 344 (2) ਅਧੀਨ ਬੰਦ, ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਈ ਦਿਨਾਂ ਬਾਅਦ ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਰਾਹਤ <br/> ਅਗਲੀ ਖ਼ਬਰ 'ਨੀਮਾ' ਦੇ ਉਪਰਾਲੇ ਸਦਕਾ ਹੜ੍ਹ ਪੀੜਤਾਂ ਨੂੰ ਪਹੁੰਚਾਇਆ ਲੰਗਰ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ <br/>
Ad Position 24