01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

'ਨੀਮਾ' ਦੇ ਉਪਰਾਲੇ ਸਦਕਾ ਹੜ੍ਹ ਪੀੜਤਾਂ ਨੂੰ ਪਹੁੰਚਾਇਆ ਲੰਗਰ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ <br/>

Ad Position 21
No active advertisement
ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਡਾ. ਵਿਸ਼ਾਲ ਭਨੋਟ ਅਤੇ ਇੰਸਪੈਕਟਰ ਬਲਵਿੰਦਰ ਸਿੰਘ | ਤਸਵੀਰ : ਮੁਨੀਸ਼ <br/> 04-09-2025
ਜਲੰਧਰ, 3 ਸਤੰਬਰ (ਐੱਮ. ਐੱਸ. ਲੋਹੀਆ) - ਲੋਹੀਆਂ ਅਤੇ ਸੁਲਤਾਨ ਪੁਰ ਲੋਧੀ ਦੇ ਖੇਤਰ 'ਚ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸਨ (ਨੀਮਾ) ਦੇ ਉਪਰਾਲੇ ਸਦਕਾ ਲੰਗਰ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਇਆ ਗਿਆ | ਨੀਮਾ ਸੈਂਟਰਲ ਕਾਉਂਸਲ ਦੇ ਮੁੱਖ ਬੁਲਾਰੇ ਡਾ. ਵਿਸ਼ਾਲ ਭਨੋਟ ਅਤੇ ਗੋਲਫ਼ ਕੋਚ ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਹੜ੍ਹ ਪੀੜਤਾਂ ਲਈ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇਕ ਟਰਾਲੀ ਤਿਆਰ ਲੰਗਰ, ਇਕ ਟਰਾਲੀ ਰਾਸ਼ਨ ਅਤੇ 3 ਟਰਾਲੀਆਂ ਪਸ਼ੂਆਂ ਲਈ ਚਾਰੇ ਦੀਆਂ ਪਹੁੰਚਾਈਆਂ ਗਈਆਂ | ਡਾ. ਵਿਸ਼ਾਲ ਭਨੋਟ ਨੇ ਦੱਸਿਆ ਕਿ ਜ਼ਰੂਰਤ ਮੰਦਾਂ ਤੱਕ ਸਾਮਾਨ ਪਹੁੰਚਾਉਣ 'ਚ ਆਮ ਆਦਮੀ ਪਾਰਟੀ, ਐਸ.ਸੀ. ਵਿੰਗ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਜਲਾਲਪੁਰ ਦਾ ਵਿਸ਼ੇਸ਼ ਸਹਿਯੋਗ ਅਤੇ ਮਾਰਗ ਦਰਸ਼ਨ ਰਿਹਾ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਅਤੇ ਪ੍ਰਭਾਵਿਤ ਵਿਅਕਤੀਆਂ ਨਾਲ ਗੱਲ ਕਰਨ 'ਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਪੀੜਤਾਂ ਨੂੰ ਰਾਸ਼ਨ ਨਾਲੋਂ ਜ਼ਿਆਦਾ ਜ਼ਰੂਰੀ ਤਰਪਾਲਾਂ, ਚਪਲਾਂ ਅਤੇ ਦਵਾਈਆਂ ਦੀ ਜ਼ਰੂਰਤ ਹੈ, ਕਿਉਂਕਿ ਫਿਲਹਾਲ ਹਲਾਤ ਅਜਿਹੇ ਹਨ ਕਿ ਪ੍ਰਭਾਵਿਤ ਵਿਅਕਤੀ ਆਪਣਾ ਭੋਜਨ ਤਿਆਰ ਕਰਨ ਦੇ ਸਮਰੱਥ ਨਹੀਂ ਹਨ | ਉਨ੍ਹਾਂ ਕਿਹਾ ਕਿ ਜ਼ਰਰਤ ਮੰਦਾਂ ਦੇ ਸਹਿਯੋਗ ਲਈ ਜਲਦ ਹੀ ਹੋਰ ਉਪਰਾਲੇ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਲਾਇਸੈਂਸ ਸ਼ਾਖਾ ਨੂੰ ਵਸੂਲੀ ਤੇਜ਼ ਕਰਨ ਦੀ ਹਦਾਇਤ ਅਗਲੀ ਖ਼ਬਰ ਕੱਪੜੇ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ 4 ਲੱਖ ਦੇ ਸੂਟ ਅਤੇ ਨਕਦੀ ਕੀਤੀ ਚੋਰੀ <br/>
Ad Position 24