01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੱਪੜੇ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰੋਂ 4 ਲੱਖ ਦੇ ਸੂਟ ਅਤੇ ਨਕਦੀ ਕੀਤੀ ਚੋਰੀ <br/>

Ad Position 21
No active advertisement
ਦੁਕਾਨ ਮਾਲਕ ਹੋਈ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ : ਜੀ.ਪੀ. ਸਿੰਘ <br/> 04-09-2025
ਜਲੰਧਰ, 3 ਸਤੰਬਰ (ਐੱਮ. ਐੱਸ. ਲੋਹੀਆ) - ਰੈਣਕ ਬਾਜ਼ਾਰ ਚੌਕ 'ਚ ਚੱਲ ਰਹੀ ਕੱਪੜਿਆਂ ਦੀ ਦੁਕਾਨ ਛਾਬੜਾ ਕਲਾਥ ਹਾਊਸ ਦੇ ਕਿਸੇ ਨੇ ਅੱਜ ਤੜਕੇ ਤਾਲੇ ਤੋੜ ਕੇ ਅੰਦਰੋਂ ਕਰੀਬ 3.5 ਲੱਖ ਰੁਪਏ ਦੇ ਕੀਮਤੀ ਸੂਟ ਅਤੇ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਦੁਕਾਨ ਮਾਲਕ ਪਰਵਿੰਦਰ ਸਿੰਘ ਵਾਸੀ ਲਿੰਕ ਕਲੋਨੀ, ਜਲੰਧਰ ਨੇ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ ਉਨ੍ਹਾਂ ਨੂੰ ਗੁਆਂਡੀ ਦੁਕਾਨਦਾਰ ਦਾ ਫੋਨ ਆਇਆ ਸੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ | ਜਦੋਂ ਉਨ੍ਹਾਂ ਦੁਕਾਨ 'ਤੇ ਆ ਕੇ ਅੰਦਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੁਕਾਨ ਅੰਦਰੋਂ ਕੀਮਤੀ ਸੂਟ ਚੋਰੀ ਹੋ ਗਏ ਹਨ ਅਤੇ ਲੋਹੇ ਦਾ ਗੱਲਾ ਵੀ ਗਾਇਬ ਹੈ | ਉਨ੍ਹਾਂ ਦੱਸਿਆ ਕਿ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਬੰਦ ਸਨ, ਪਰ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਤੜਕੇ ਚਿੱਟੇ ਰੰਗ ਦੀ ਐਕਟਿਵਾ 'ਤੇ ਦੋ ਨੌਜਵਾਨ ਆਏ, ਜਿਨ੍ਹਾਂ ਨੇ ਤਾਲੇ ਤੋੜੇ ਅਤੇ ਅੰਦਰੋਂ ਕੀਮਤੀ ਸੂਟ ਅਤੇ ਗੱਲਾ ਚੋਰੀ ਕਰਕੇ ਲੈ ਗਏ | ਪੀੜਤ ਨੇ ਦੱਸਿਆ ਕਿ ਵਾਰਦਾਤ ਸਬੰਧੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 'ਨੀਮਾ' ਦੇ ਉਪਰਾਲੇ ਸਦਕਾ ਹੜ੍ਹ ਪੀੜਤਾਂ ਨੂੰ ਪਹੁੰਚਾਇਆ ਲੰਗਰ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ <br/> ਅਗਲੀ ਖ਼ਬਰ ਜੀ.ਐਸ.ਟੀ. ਵਿਭਾਗ ਵਲੋਂ ਗੁਦਾਮ ਦੀ ਜਾਂਚ
Ad Position 24