ਜਲੰਧਰ 3 ਸਤੰਬਰ (ਸ਼ਿਵ)- ਜੀ.ਐਸ.ਟੀ. ਵਿਭਾਗ ਦੀ ਇੱਕ ਟੀਮ ਵੱਲੋਂ ਰਜਿੰਦਰ ਨਗਰ ਵਿੱਚ ਸਥਿਤ ਇੱਕ ਗੁਦਾਮ ਦੀ ਚੈਕਿੰਗ ਕੀਤੀ ਗਈ¢ ਜਾਣਕਾਰੀ ਮੁਤਾਬਕ ਜੀ.ਐਸ.ਟੀ. ਵਿਭਾਗ ਵੱਲੋਂ ਕੁਝ ਕੰਪਨੀਆਂ ਦੇ ਖਿਲਾਫ ਪਹਿਲਾਂ ਹੀ ਜਾਂਚ ਚੱਲ ਰਹੀ ਸੀ¢ ਜੀ.ਐਸ.ਟੀ. ਵਿਭਾਗ ਦੀ ਟੀਮ ਨੂੰ ਜਦੋਂ ਪਹਿਲਾ ਛਾਪੇ ਦÏਰਾਨ ਸਹਿਯੋਗ ਨਹੀਂ ਕੀਤਾ ਗਿਆ ਸੀ ਤਾਂ ਉਸ ਨੂੰ ਸੀਲ ਕਰ ਦਿੱਤਾ ਗਿਆ ਸੀ¢ ਗਜਾ ਮਾਲਕਾਂ ਵੱਲੋਂ ਜਾਂਚ ਵਿੱਚ ਸਹਿਯੋਗ ਦੇਣ ਦੇ ਭਰੋਸੇ ਤੋਂ ਬਾਅਦ ਹੀ ਜੀ.ਐਸ.ਟੀ. ਵਿਭਾਗ ਦੀ ਟੀਮ ਵੱਲੋਂ ਅੱਜ ਜਾਂਚ ਕੀਤੀ ਗਈ¢ ਜੀ.ਐਸ.ਟੀ. ਵਿਭਾਗ ਦੀ ਟੀਮ ਨੇ ਕੁਝ ਦਿਨ ਪਹਿਲਾਂ ਅੱਧੀ ਦਰਜਨ ਦੇ ਕਰੀਬ ਫਰਮਾਂ ਤੇ ਸਰਵੇ ਕੀਤਾ ਸੀ ਜਿਨਾਂ ਵਿੱਚ ਕੁਝ ਫਰਮਾਂ ਵੱਲੋਂ ਸਹਿਯੋਗ ਨਾ ਕਰਨ ਤੇ ਉਨਾਂ ਨੂੰ ਸੀਲ ਕੀਤਾ ਗਿਆ ਸੀ ¢