ਜਲੰਧਰ, 3 ਸਤੰਬਰ (ਸ਼ਿਵ)- ਕਈ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਚਾਹੇ ਅੱਜ ਧੁੱਪ ਨਿਕਲਣ ਤੋਂ ਰਾਹਤ ਮਿਲੀ ਪਰ ਦੂਜੇ ਪਾਸੇ ਲਗਾਤਾਰ ਪੈ ਰਹੇ ਮੀਂਹ ਦੌਰਾਨ ਕਈ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਅਜੇ ਵੀ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਜਾਂ ਉਨਾਂ ਦੇ ਹਿੱਸੇ ਡਿੱਗਣ ਦਾ ਕੰਮ ਨਹੀਂ ਰੁਕ ਰਿਹਾ ਹੈ | ਜਲੰਧਰ ਵਿਚ ਮਲਕਾਂ ਚੌਕ ਤੋਂ ਇੱਕ ਪੁਰਾਣੀ ਇਮਾਰਤ ਸਭ ਤੋਂ ਪਹਿਲਾਂ ਡਿੱਗੀ ਸੀ ਤਾਂ ਉਸ ਤੋਂ ਬਾਅਦ ਮੋਦੀਆਂ ਮੁਹੱਲੇ ਮਾਈ ਹੀਰਾ ਗੇਟ ਵਿਚ ਦੋ ਪੁਰਾਣੀਆਂ ਇਮਾਰਤਾਂ ਤੇ ਇੱਕ ਦਰਖ਼ਤ ਡਿਗ ਚੁੱਕਾ ਹੈ | ਇਸ ਤੋਂ ਇਲਾਵਾ ਲਾਲ ਬਾਜ਼ਾਰ ਵਿਚ ਇੱਕ ਪੁਰਾਣੀ ਇਮਾਰਤ ਦਾ ਹਿੱਸਾ ਡਿੱਗਿਆ ਸੀ ਪਰ ਅੱਜ ਸਵੇਰੇ ਪਹਿਲਾਂ ਬਸਤੀ ਸ਼ੇਖ਼ ਵਿਚ ਇੱਕ ਪੁਰਾਣੀ ਇਮਾਰਤ ਤੇ ਦੁਪਹਿਰ ਬਾਅਦ ਲਾਲ ਬਾਜ਼ਾਰ ਵਿਚ ਪੁਰਾਣੀਆਂ ਇਮਾਰਤਾਂ ਦਾ ਹਿੱਸਾ ਡਿੱਗਣ ਨਾਲ ਲੋਕਾਂ ਵਿਚ ਇਸ ਗੱਲ ਦਾ ਡਰ ਪਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਇਹ ਇਮਾਰਤਾਂ ਦੇ ਹਿੱਸੇ ਡਿੱਗੇ ਸਨ ਤਾਂ ਕੋਈ ਲੰਘ ਨਹੀਂ ਰਿਹਾ ਸੀ ਨਹੀਂ ਤੇ ਕੋਈ ਹਾਦਸਾ ਹੋ ਜਾਣਾ ਸੀ | ਅੱਜ ਸਵੇਰੇ ਪਈ ਭਾਰੀ ਬਾਰਸ਼ ਦÏਰਾਨ ਇੱਕ ਘਰ ਪੂਰੀ ਤਰ੍ਹਾਂ ਢਹਿ ਗਿਆ ਹੈ, ਹਾਲਾਂਕਿ ਇਸ ਹਾਦਸੇ ਵਿਚ ਕਿਸੇ ਦੀ ਜਾਨ ਨਹੀਂ ਗਈ ਕਿਉਂਕਿ ਪਰਿਵਾਰ ਦੇ ਦੋ ਮੈਂਬਰ ਦੁੱਧ ਲੈਣ ਗਏ ਹੋਏ ਸਨ¢ ਇਹ ਘਟਨਾ ਜਲੰਧਰ ਦੇ ਕੋਟ ਮੁਹੱਲਾ ਬਸਤੀ ਸ਼ੇਖ਼ ਵਿਚ ਵਾਪਰੀ ਜਿੱਥੇ ਬਾਰਸ਼ ਦÏਰਾਨ ਇੱਕ ਪੁਰਾਣਾ ਘਰ ਢਹਿ ਗਿਆ ਤੇ ਇਸ ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਵੀ ਡਰ ਗਏ ਹਨ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਨਾਲ ਹਾਦਸੇ ਦੀ ਸ਼ੰਕਾ ਵਧ ਜਾਂਦੀ ਹੈ | ਦੂਜੇ ਪਾਸੇ ਅੱਜ ਲਾਲ ਬਾਜ਼ਾਰ ਵਿਚ ਕੁੱਝ ਇਮਾਰਤਾਂ ਦਾ ਹਿੱਸਾ ਡਿੱਗਣ ਨਾਲ ਵੀ ਆਸਪਾਸ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ ਜਿਸ ਤਰਾਂ ਨਾਲ ਲਗਾਤਾਰ ਭਾਰੀ ਮੀਂਹ ਪਏ ਹਨ ਤਾਂ ਜਦੋਂ ਹੁਣ ਧੁੱਪ ਲੱਗੇਗੀ ਤਾਂ ਹੋਰ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦੇ ਮਾਮਲੇ ਵਧ ਸਕਦੇ ਹਨ | ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਪੁਰਾਣੀਆਂ ਇਮਾਰਤਾਂ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ | ਚੇਤੇ ਰਹੇ ਅੱਜ ਸਰਕਟ ਹਾਊਸ ਦੀ ਇਕ ਸੀਲਿੰਗ ਦਾ ਹਿੱਸਾ ਡਿਗ ਗਿਆ | ਇਸ ਤੋਂ ਇਲਾਵਾ ਲੰਬਾ ਪਿੰਡ, ਬਸਤੀ ਭੂਰੇ ਖਾਂ ਦੇ ਕੋਲ ਵੀ ਇਮਾਰਤ ਨੂੰ ਨੁਕਸਾਨ ਪੁੱਜਾ ਹੈ |