01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚਿੱਟੀ ਵੇਈਾ 'ਚ ਆਏ ਹੜ੍ਹ ਨੇ 30 ਕਿੱਲੋਮੀਟਰ ਦੇ ਘੇਰੇ ਤੱਕ ਮਚਾਈ ਤਬਾਹੀ

Ad Position 21
No active advertisement
ਅਜੀਤ ਡੈਸਕ 04-09-2025
ਜਲੰਧਰ, 3 ਸਤੰਬਰ (ਜਸਪਾਲ ਸਿੰਘ)-ਚਿੱਟੀ ਵੇਈਾ 'ਚ ਆਏ ਹੜ੍ਹ ਨਾਲ ਦਰਜਨਾਂ ਪਿੰਡਾਂ 'ਚ ਸਥਿਤੀ ਲਗਾਤਾਰ ਬਦਤਰ ਬਣੀ ਹੋਈ ਹੈ ਤੇ ਬੁੱਧਵਾਰ ਰਾਤ ਨੂੰ ਵੇਈਾ 'ਚ ਪਾਣੀ ਪੱਧਰ ਤਿੰਨ ਫੁੱਟ ਦੇ ਕਰੀਬ ਹੋਰ ਵਧਣ ਕਾਰਨ ਨਾਲ ਲੱਗਦੇ ਕਈ ਹੋਰ ਖੇਤਰ ਵੀ ਪਾਣੀ ਦੀ ਮਾਰ ਹੇਠ ਆ ਗਏ | ਕੁੱਕੜ ਪਿੰਡ 'ਚ ਤਾਂ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਲਈ ਮਜ਼ਬੂਰ ਹੋਣਾ ਪਿਆ | ਇਸ ਦੌਰਾਨ ਲੋਕਾਂ ਵਲੋਂ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਆਪਣੇ ਮਾਲ ਡੰਗਰ ਤੇ ਜ਼ਰੂਰੀ ਸਾਮਾਨ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ | ਵੇਈਾ ਦੇ ਨਾਲ ਲੱਗਦੇ ਪਿੰਡਾਂ ਸੇਮੀ, ਖਜ਼ੂਰਲਾ, ਭਾਖੜੀਆਣਾ, ਮਹੇੜੂ, ਚਾਚੋਵਾਲ, ਹਰਦੋ ਫਰਾਲਾ, ਕੁੱਕੜ ਪਿੰਡ, ਬੰਬੀਆਂਵਾਲ, ਦੀਵਾਲੀ, ਜੰਡਿਆਲੀ, ਖੇੜਾ ਤੇ ਜਮਸ਼ੇਰ ਆਦਿ 'ਚ ਫਸਲਾਂ ਪੂਰੀ ਤਰ੍ਹਾਂ ਨਾਲ ਹੜ੍ਹ ਦੇ ਪਾਣੀ 'ਚ ਡੁੱਬੀਆਂ ਹੋਈਆਂ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ 'ਚ ਝੋਨੇ ਦੀ
ਫਸਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਹੜ੍ਹਾਂ ਕਾਰਨ ਵੇਈਾ ਦੇ ਕਰੀਬ 30 ਕਿਲੋਮੀਟਰ ਤੱਕ ਦੇ ਘੇਰੇ ਅੰਦਰ ਪੇਂਦੇ ਖੇਤਾਂ 'ਚ ਕਰੀਬ 4 ਤੋਂ 5 ਫੁੱਟ ਤੱਕ ਪਾਣੀ ਭਰ ਚੁੱਕਾ ਹੈ ਤੇ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਹਨ | ਖਾਸ ਕਰਕੇ ਜਿਹੜਾ ਝੋਨਾ ਨਿੱਸਰ ਚੁੱਕਾ ਸੀ, ਉਹ ਤਾਂ 100 ਫੀਸਦੀ ਤੱਕ ਖਰਾਬ ਹੋ ਚੁੱਕਾ ਹੈ ਤੇ ਅਜੇ ਵੀ ਪਾਣੀ ਦੇ ਜਲਦ ਉਤਰਨ ਦੀ ਕੋਈ ਸੰਭਾਵਨਾ ਨਹੀਂ ਹੈ | ਇਸ ਦੌਰਾਨ ਹਰਦੋ ਫਰਾਲਾ ਸਥਿਤ ਬਾਬਾ ਦੇਸਰ ਦੇ ਅਸਥਾਨ 'ਤੇ ਵੀ ਵੇਈਾ ਦੇ ਪਾਣੀ ਨੇ ਮਾਰ ਕੀਤੀ ਹੈ ਤੇ ਇਹ ਪਵਿੱਤਰ ਜਗ੍ਹਾ ਪਿਛਲੇ ਕਈ ਦਿਨਾਂ ਤੋਂ 5-5 ਫੁੱਟ ਡੂੰਘੇ ਪਾਣੀ 'ਚ ਡੁੱਬੀ ਹੋਈ ਹੈ | ਕਿਸਾਨ ਆਗੂ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਤੱਕ ਪਾਣੀ ਦਾ ਪੱਧਰ ਵਧਿਆ ਪਰ ਬਾਅਦ 'ਚ ਪਾਣੀ ਸਥਿਰ ਹੋ ਗਿਆ ਹੈ ਪਰ ਉਤਰਨਾ ਸ਼ੁਰੂ ਨਹੀਂ ਹੋਇਆ, ਜਿਸ ਕਾਰਨ ਲੋਕਾਂ ਅੰਦਰ ਅਜੇ ਵੀ ਹੜ੍ਹਾਂ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੜ੍ਹ ਨੇ ਫਸਲਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਹੜ੍ਹਾਂ ਦੀ ਮਾਰ ਹੇਠ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਪੁੁੱਜਾ ਹੈ ਤੇ ਬਾਲਿਆਂ ਦੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗਣ ਕਿਨਾਰੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਜਗਰਾਜ ਸਿੰਘ ਬਾਹੀਆ ਦੀ ਅਗਵਾਈ ਹੇਠ ਜਸਕਰਨ ਸਿੰਘ ਬਲਵਿੰਦਰ ਸਿੰਘ ਬਿੰਦਾ, ਪਿ੍ੰਸ ਬਾਹੀਆ, ਅਮਰਦੀਪ ਸਿੰਘ ਨੰਗਲ ਕਰਾਰ ਖਾਂ, ਕੁਲਦੀਪ ਸਿੰਘ ਕਾਕਾ, ਬਲਬੀਰ ਸਿੰਘ ਕੋਟ ਕਲਾਂ, ਬਲਰਾਜ ਸਿੰਘ ਖੇੜਾ, ਜੀਤਾ ਖੁਸਰੋਪੁਰ, ਪਰਮਵੀਰ ਸਿੰਘ ਬਾਹੀਆ ਤੇ ਹੋਰਨਾਂ ਨੌਜਵਾਨਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲਗਾਤਾਰ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਮਾਲ ਡੰਗਰ ਨੂੰ ਵੀ ਉੱਚੀਆਂ ਥਾਵਾਂ 'ਤੇ ਲਿਜਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵੀ ਪਿੰਡ ਦੇ ਨੌਜਵਾਨਾਂ ਵਲੋਂ ਸਥਿਤੀ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਕੰਮ 'ਚ ਸਮੂਹ ਨਗਰ ਨਿਵਾਸੀਆਂ ਵਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ | ਓਧਰ ਜਲੰਧਰ ਛਾਉਣੀ ਨੇੜਲੇ ਦਰਜਨਾਂ ਪਿੰਡਾਂ 'ਚ ਜਿੱਥੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ, ਉੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਵੀ ਲੋਕਾਂ ਦੇ ਨੱਕ 'ਚ ਦਮ ਕਰਕੇ ਰੱਖਿਆ ਹੈ ਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਚੋਣ ਲੱਗ ਪਈਆਂ ਹਨ | ਮੀਂਹ ਨਾਲ ਕੇਵਲ ਬਾਲਿਆਂ-ਗਾਡਰਾਂ ਦੀਆਂ ਛੱਤਾਂ ਹੀ ਨਹੀਂ ਸਗੋਂ ਕਈਆਂ ਦੇ ਪੱਕੇ ਲੈਂਟਰ ਤੱਕ ਵੀ ਚੋ ਪਏ ਹਨ | ਇਸੇ ਤਰ੍ਹਾਂ ਕਈ ਪਿੰਡਾਂ 'ਚ ਲੋਕਾਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ ਤੇ ਕਈ ਥਾਵਾਂ 'ਤੇ ਦੀਵਾਰਾਂ ਆਦਿ ਵੀ ਡਿੱਗ ਗਈਆਂ ਹਨ | ਹੜ੍ਹ ਪ੍ਰਭਾਵਿਤ ਖੇਤਰਾਂ 'ਚ ਹਰੇ ਚਾਰੇ ਦੀ ਵੀ ਕਾਫੀ ਦੱਸੀ ਜਾ ਰਹੀ ਹੈ ਤੇ ਲੋਕਾਂ ਨੂੰ ਮਾਲ ਡੰਗਰ ਲਈ ਪੱਠਿਆਂ ਤੇ ਤੂੜੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਵਿਚ ਕਈ ਥਾਵਾਂ 'ਤੇ ਪੁਰਾਣੀਆਂ ਇਮਾਰਤਾਂ ਦੇ ਡਿਗਣ ਦੇ ਵਧਣ ਲੱਗੇ ਮਾਮਲੇ <br/> ਅਗਲੀ ਖ਼ਬਰ ਚੰਨੀ ਦੀ ਅਗਵਾਈ ਹੇਠ ਟਰੱਸਟ ਦੇ ਅਲਾਟੀ ਅੱਜ ਕਰਨਗੇ ਡੀ. ਸੀ. ਨਾਲ ਮੁਲਾਕਾਤ <br/>
Ad Position 24