ਸ਼ਾਹਕੋਟ, 3 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਜਾਫ਼ਰਵਾਲ ਦੇ ਸਮਾਜ ਸੇਵਕ ਦਲਬੀਰ ਸਿੰਘ ਜਾਫ਼ਰਵਾਲ ਤੇ ਰੇਸ਼ਮ ਸਿੰਘ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਨਿਰਮਲ ਸਿੰਘ ਥਿੰਦ ਦਾ ਅਚਾਨਕ ਦਿਹਾਂਤ ਹੋ ਗਿਆ | ਉਹ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ | ਇਸ ਦੁੱਖ ਦੀ ਘੜੀ 'ਚ ਸਾਬਕਾ ਮੰਤਰੀ ਬਲਵੰਤ ਸਿੰਘ ਦੇ ਪੁੱਤਰ ਰਾਜਨਬੀਰ ਸਿੰਘ, ਪੰਜਾਬ ਇਨਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਭੱਟੀ, ਤਰਲੋਕ ਸਿੰਘ ਰੂਪਰਾ, ਲਛਮਣ ਸਿੰਘ ਪੂਨੀਆਂ, ਮਨਦੀਪ ਸਿੰਘ ਝੀਤਾ, ਸਰਬਜੀਤ ਸਿੰਘ ਜੀਤੀ ਨਿੱਝਰ ਕੋਠਾ, ਅਵਤਾਰ ਸਿੰਘ ਥਿੰਦ ਮੁੱਖ ਗੰਨਾ ਵਿਕਾਸ ਅਫ਼ਸਰ ਸ਼ੂਗਰ ਮਿੱਲ ਨਕੋਦਰ, ਸੁਖਰਾਜ ਸਿੰਘ ਨਾਰੰਗਪੁਰ, ਡਾ. ਕਮਲ ਮਲਸੀਆਂ ਆਦਿ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਪਰਿਵਾਰ ਵਲੋਂ ਸਵ. ਨਿਰਮਲ ਸਿੰਘ ਥਿੰਦ ਦਾ ਅੰਤਿਮ ਸਸਕਾਰ 4 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਪਿੰਡ ਜਾਫ਼ਰਵਾਲ (ਸ਼ਾਹਕੋਟ) ਵਿਖੇ ਕੀਤਾ ਜਾਵੇਗਾ |