ਆਦਮਪੁਰ, 5 ਸਤੰਬਰ (ਹਰਪ੍ਰੀਤ ਸਿੰਘ)-ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਆਦਮਪੁਰ ਵਿਖੇ ਮੀਟਿੰਗ ਹੋਈ, ਜਿਸ ਵਿੱਚ ਐੱਸ.ਡੀ.ਐੱਮ. ਵਿਵੇਕ ਮੋਦੀ ਅਤੇ ਤਹਿਸੀਲਦਾਰ ਹਰਨਿੰਦਰਜੀਤ ਸਿੰਘ ਆਦਮਪੁਰ ਸਮੇਤ ਸਰਕਾਰੀ ਅਧਿਕਾਰੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਪਵਨ ਕੁਮਾਰ ਟੀਨੂੰ ਨੇ ਦੱਸਿਆ ਕੁਦਰਤ ਦੀ ਕਰੋਪੀ ਮਾਰ ਹੇਠ ਕਿਸਾਨਾਂ ਦੀਆਂ ਫ਼ਸਲਾ ਤੇ ਮਕਾਨਾਂ ਦਾ ਵੱਡੇ ਨੁਕਸਾਨ ਕੀਤਾ ਹੈ ਉਥੇ ਹੀ ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਆਉਂਦੇ ਕਈ ਪਿੰਡਾਂ ਦੇ ਕਰੀਬ 21 ਗਰੀਬ ਪਰਿਵਾਰਾਂ ਦੀਆਂ ਬਾਰਿਸ਼ ਕਰਕੇ ਮਕਾਨਾਂ ਦੀਆਂ ਛੱਤਾਂ ਡਿਗਣ ਸਬੰਧੀ ਪੰਜਾਬ ਦੀ ਭਗਵੰਤ ਮਾਨ ਵਲੋਂ4 ਲੱਖ 77 ਹਜ਼ਾਰ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ | ਜਿਨ੍ਹਾਂ ਪਰਿਵਾਰਾਂ ਨੂੰ ਚੈੱਕਾਂ ਰਾਹੀ ਰਾਸੀ ਭੇਟ ਕਰਦਿਆਂ ਪਵਨ ਟੀਨੂੰ ਦੱਸਿਆ ਕਿ ਬਾਰਿਸ਼ ਕਰਕੇ ਜਿਨ੍ਹਾਂ ਪਰਿਵਾਰਾਂ ਦੀਆਂ ਮਕਾਨਾਂ ਦੀਆਂ ਛੱਤਾਂ ਦੇ ਕੁਝ ਬਾਲੇ ਡਿੱਗੇ ਉਨ੍ਹਾਂ ਦਾ ਮੁਰੰਮਤ ਲਈ 6500 ਰੁਪਏ ਪਰ ਪਰਿਵਾਰ ਅਤੇ ਜਿਨ੍ਹਾਂ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਨੂੰ ਉਨ੍ਹਾਂ ਨੂੰ 1ਲੱਖ 20 ਹਜਾਰ ਰੁਪਏ ਮਾਲੀ ਸਹਾਇਤਾ ਚੈੱਕਾਂ ਸਮੇਤ ਰਾਸ਼ਨ ਸਮੇਤ ਤਰਪਾਲਾਂ ਦਿੱਤਾ ਗਿਆ | ਟੀਨੂੰ ਨੇ ਕਿਹਾ ਇਹ ਆਪ ਸਰਕਾਰ ਹੈ ਜਿਸ ਨੇ ਨੁਕਸਾਨ ਹੋਣ ਮੌਕੇ ਉਥੇ ਹੀ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤਾ ਹੈ ਇਹ ਤਾਂ ਮੌਕੇ ਦਾ ਮੁਆਵਜਾ ਹੈ ਪੂਰਾ ਮੁਆਵਜਾ ਸਰਕਾਰੀ ਰਿਪੋਰਟ ਆਉਣ ਤੋਂ ਬਾਅਦ ਦਿੱਤਾ ਜਾਵੇਗਾ | ਉਨ੍ਹਾਂ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ Êਪੰਜਾਬ ਵਿੱਚ ਆਏ ਹੜ੍ਹਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਜਲਦੀ ਪੈਕੇਜ ਜਾਰੀ ਕਰੇ |ਇਸ ਮੌਕੇ ਐੱਸ.ਡੀ.ਐਮ. ਵਿਵੇਕ ਮੋਦੀ, ਤਹਿਸੀਲਦਾਰ ਹਰਨਿੰਦਰਜੀਤ ਸਿੰਘ, ਦਲਜੀਤ ਸਿੰਘ ਮਿਨਹਾਸ ਕੁਆਡੀਨੇਟਰ ਨਸ਼ਾ ਮੁਕਤੀ ਮੋਰਚਾ, ਹਰਕੀਤ ਸਿੰਘ ਨਿੱਝਰ ਕੁਆਡੀਨੇਟਰ ਕਿਸਾਨ ਵਿੰਗ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਇੰਦਰਜੀਤ ਸਿੰਘ ਬਲਾਕ ਪ੍ਰਧਾਨ, ਰਾਕੇਸ਼ ਅਗਰਵਾਲ ਸੀਨੀਅਰ ਆਗੂ, ਮੰਗਾ ਸਿੰਘ ਜਨਰਲ ਸੈਕਟਰੀ ਐੱਸੀ ਵਿੰਗ, ਲਖਵੀਰ ਸਿੰਘ ਸਾਰੋਵਾਦ, ਰਾਜਾ ਡਰੋਲੀ, ਦੀਪਾ ਆਦਮਪੁਰੀਆ, ਆਸ਼ੂ ਬਾਂਸਲ, ਅਮਨਦੀਪ ਮਾਹੀ, ਸਖਜੋਤ ਸਿੰਘ ਨਿੱਝਰ ਸਮੇਤ ਪਾਰਟੀ ਵਰਕਰ ਸਮੇਤ ਮਾਲੀ ਸਹਾਇਤਾਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਹਾਜ਼ਰ ਹੋਏ |