13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੇਮਕੁੰਟ ਪਬਲਿਕ ਸਕੂਲ 'ਚ ਭਾਸ਼ਨ ਮੁਕਾਬਲੇ ਕਰਵਾਏ <br/>

Ad Position 21
No active advertisement
ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ ਆਦਿ | ਤਸਵੀਰ-ਜੀ.ਪੀ.ਸਿੰਘ <br/> 22-09-2025
ਜਲੰਧਗਰ, 21 ਸਤੰਬਰ (ਪਵਨ ਖਰਬੰਦਾ)-ਹੇਮਕੁੰਟ ਪਬਲਿਕ ਸਕੂਲ ਵਿੱਚ ਸਕੂਲ ਦੇ ਤਿੰਨੋ ਸਦਨਾਂ ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ, ਭਾਈ ਵੀਰ ਸਿੰਘ ਦੇ ਸੀਨੀਅਰ ਅਤੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਿੱਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਸਾਰੇ ਬੱਚਿਆਂ ਨੇ ਹਿੱਸਾ ਲਿਆ¢ ਇਸ ਮÏਕੇ 'ਤੇ ਡਾਕਟਰ ਜੈਸਿਕਾ ਸਿੰਘ ਸੀਈਓ ਜੈਸਿਕਾ ਗਲੋਬਲ ਕਰੀਅਰ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ¢ ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਹਿੰਦੀ, ਅੰਗਰੇਜ਼ੀ, ਪੰਜਾਬੀ ਦੇ ਵਿਭਿੰਨ ਵਿਸ਼ਿਆਂ ( ਹੁਨਰ ਜਾਂ ਡਿਗਰੀ ਕਰੀਅਰ ਵਿਕਾਸ ਲਈ ਕੀ ਜਿਆਦਾ ਮਾਇਨੇ ਰੱਖਦਾ ਹੈ, ਨੌਜਵਾਨ ਦਿਲ ਦੀ ਧੜਕਣ ਦਾ ਵਧਣਾ (ਕਾਰਡੀਅਕ ਅਸਟੇਟ) ਦਾ ਸ਼ਿਕਾਰ ਹੋ ਰਹੇ ਹਨ, ਵਾਤਾਵਰਣ ਸੁਰੱਖਿਆ ਸਾਰਿਆਂ ਦਾ ਫਰਜ਼ ਆਦਿ) ਤੇ ਭਾਸ਼ਣ ਦਿੰਦੇ ਹੋਏ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਬੱਚਿਆਂ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵਧਾਇਆ ¢ ਡਾਕਟਰ ਜੈਸਿਕਾ ਸਿੰਘ ਨੇ ਨਿਰਪੱਖ ਭਾਵਨਾ ਨਾਲ ਨਤੀਜਾ ਘੋਸ਼ਿਤ ਕੀਤਾ ¢ ਇਸ ਪ੍ਰਤੀਯੋਗਤਾ ਵਿੱਚ ਸੀਨੀਅਰ ਵਿੰਗ ਮਹਾਰਾਜਾ ਰਣਜੀਤ ਸਿੰਘ ਸਦਨ ਵਿੱਚੋ ਰਵਜੋਤ ਕੌਰ, ਸੰਜਨਾ ਅਤੇ ਭਾਈ ਵੀਰ ਸਿੰਘ ਸਦਨ ਵਿੱਚੋਂ ਹਰਮਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜੂਨੀਅਰ ਵਿੰਗ (ਮਹਾਰਾਜਾ ਰਣਜੀਤ ਸਿੰਘ) ਵਿੱਚੋਂ ਅਕਾਸ਼ਦੀਪ ਕੌਰ, ਸੁਖਮਨਜੀਤ ਕੌਰ ਅਤੇ ਭਾਈ ਵੀਰ ਸਿੰਘ ਸਦਨ ਦੇ ਸਿਮਰਨਜੀਤ ਕÏਰ ਨੇ ਪਹਿਲਾ ਸਥਾਨ, ਸ਼ੌਰਿਆ ਨੇ ਸੱਤਵਾਂ ਇਨਾਮ ਪ੍ਰਾਪਤ ਕੀਤਾ¢ ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਹਰਪ੍ਰੀਤ ਕੌਰ ਜੌਲੀ, ਰਮਨਜੀਤ ਕੌਰ ਜੌਲੀ, ਗੁਰਪ੍ਰੀਤ ਕੌਰ ਜੌਲੀ ਅਤੇ ਮੈਡਮ ਮਨਜੋਤ ਕੌਰ ਮÏਜੂਦ ਸੀ ¢ ਉਨ੍ਹਾਂ ਨੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਅਤੇ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਵਿਭਿੰਨ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਾਹਿਤਕ ਮੰਚ ਨੇ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਯੂਥ ਕਾਂਗਰਸ ਵਲੋਂ ਬੂਥ ਪੱਧਰ 'ਤੇ ਵੋਟਰ ਲਿਸਟ ਜਾਂਚ ਮੁਹਿੰਮ ਦੀ ਸ਼ੁਰੂਆਤ <br/>
Ad Position 24