ਜਲੰਧਰ, 22 ਸਤੰਬਰ (ਸ਼ਿਵ)-ਭਾਜਪਾ ਵਪਾਰ ਸੈੱਲ ਪੰਜਾਬ ਦੇ ਸਹਿ ਕਨਵੀਨਰ ਰਵਿੰਦਰ ਧੀਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਜੀ.ਐੱਸ.ਟੀ. ਦਰਾਂ ਵਿਚ ਬਦਲਾਅ ਨਾਲ 1.4 ਅਰਬ ਭਾਰਤੀਆਂ ਨੂੰ ਵੱਡੀਆਂ ਰਿਆਇਤਾਂ ਪ੍ਰਦਾਨ ਕਰੇਗਾ, ਜਦੋਂ ਕਿ ਇਹ ਛੋਟੇ ਕਾਰੋਬਾਰਾਂ ਲਈ ਜੀਵਨ ਰੇਖਾ ਸਾਬਤ ਹੋਵੇਗਾ¢ ਜੀ.ਐੱਸ.ਟੀ. ਦਰਾਂ ਨੂੰ ਘਟਾਉਣਾ ਅਤੇ 28 ਫੀਸਦੀ ਅਤੇ 12 ਫੀਸਦੀ ਦਰਾਂ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਨੂੰ ਕ੍ਰਮਵਾਰ 18 ਫੀਸਦੀ ਅਤੇ 5 ਫੀਸਦੀ ਤੱਕ ਘਟਾਉਣਾ ਸ਼੍ਰੀ ਮੋਦੀ ਦੀ ਅਗਵਾਈ ਹੇਠ ਇੱਕ ਕ੍ਰਾਂਤੀਕਾਰੀ ਕਦਮ ਹੈ¢ ਦੀਵਾਲੀ ਤੋਂ ਪਹਿਲਾਂ ਹੀ ਦੇਸ਼ ਵਾਸੀਆਂ ਨੂੰ ਇੱਕ ਵੱਡਾ ਦੀਵਾਲੀ ਤੋਹਫ਼ਾ ਦਿੱਤਾ ਗਿਆ ਹੈ¢ ਰਵਿੰਦਰ ਧੀਰ ਦੀ ਅਗਵਾਈ ਵਿਚ ਅੱਜ ਕਾਰੋਬਾਰੀਆਂ ਨੇ ਦਰਾਂ ਘਟਣ 'ਤੇ ਹੇਠ ਧੰਨਵਾਦ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ¢ ਇਸ ਮੌਕੇ ਯੋਗੇਸ਼ ਮਲਹੋਤਰਾ, ਵਿਪਨ ਪਰਿੰਜਾ, ਭਰਤ ਕਾਕੜੀਆ, ਅਸ਼ਵਨੀ ਦੀਵਾਨ ਹੈਪੀ, ਰਿਸ਼ੀ ਬਹਿਲ, ਰਜਿੰਦਰ ਚਤਰਥ, ਸਾਹਿਲ ਬੇਦੀ, ਅਜੇ ਵਰਮਾ, ਡਿੰਪਲ ਸ਼ਰਮਾ, ਰਜਿੰਦਰ ਸਿੰਘ ਪੱਪੀ ਤੇ ਹੋਰ ਹਾਜਰ ਸਨ |