13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਤਿੰਨ ਅਣਪਛਾਤੇ ਚੋਰਾਂ ਵਲੋਂ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ <br/>

Ad Position 21
No active advertisement
ਅਜੀਤ ਡੈਸਕ 23-09-2025
ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ ਬੀਤੀ ਰਾਤ ਤਿੰਨ ਅਣਪਛਾਤੇ ਚੋਰਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਦੇ ਵਿੱਚ ਪਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਰਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨਿਵਾਸੀ ਕਿਸ਼ਨਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿੰਡ ਦੇ ਹੀ ਗੁਰਦੁਆਰਾ ਸਾਹਿਬ 'ਚ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਨ ਲਈ ਰਾਤ ਨੂੰ ਗਿਆ ਹੋਇਆ ਸੀ | ਉਹ ਘਰ ਦੇ ਮੇਨ ਗੇਟ ਨੂੰ ਬਾਹਰੋਂ ਤਾਲਾ ਲਗਾ ਕੇ ਚਲਾ ਗਿਆ ਉਹ ਘਰ ਵਿੱਚ ਇਕੱਲੀ ਹੀ ਸੀ ਅਤੇ ਆਪਣੇ ਘਰ ਦੇ ਪਿਛਲੇ ਏ.ਸੀ. ਵਾਲੇ ਕਮਰੇ 'ਚ ਸੁੱਤੀ ਹੋਈ ਸੀ | ਕਰੀਬ 2 ਵਜੇ ਰਾਤ ਨੂੰ ਉਸ ਨੂੰ ਖੜਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸ ਨੇ ਆਪਣੇ ਬੇਟੇ ਦਾ ਨਾਮ ਲੈ ਕੇ ਪੁੱਛਿਆ ਕਿ ਤੂੰ ਆ ਗਿਆ ਤਾਂ ਅੱਗਿਓ ਕਿਸੇ ਨੇ ਹਾਂ ਦੇ ਵਿੱਚ ਜਵਾਬ ਦਿੱਤਾ | ਸ਼ੱਕ ਪੈਣ 'ਤੇ ਜਦ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਡਿਓੜੀ ਵਿੱਚ ਅਣਪਛਾਤੇ ਨੌਜਵਾਨ ਘੁੰਮ ਰਹੇ ਸਨ | ਉਸ ਨੇ ਜਦ ਆਵਾਜ਼ ਮਾਰੀ ਤਾਂ ਉਹ ਮੇਨ ਗੇਟ ਖੋਲ੍ਹ ਕੇ ਫਰਾਰ ਹੋ ਗਏ | ਜਦ ਉਸ ਨੇ ਨਾਲ ਦੇ ਕਮਰੇ ਦੇ ਕੋਲ ਬਣੇ ਸਟੋਰ ਵਿੱਚ ਜਾ ਕੇ ਦੇਖਿਆ ਦੇਖਿਆ ਕਿ ਲੋਹੇ ਦੀ ਅਲਮਾਰੀ ਵਿੱਚੋਂ ਕੱਪੜੇ ਕੱਢੇ ਹੋਏ ਸਨ ਅਤੇ ਪੇਟੀ ਉੱਪਰ ਗਹਿਣਿਆ ਦੀਆਂ ਖਾਲੀ ਡੱਬੀਆਂ ਪਈਆਂ ਹੋਈਆਂ ਸਨ | ਉਸ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਕਿਸੇ ਤਰ੍ਹਾਂ ਘਰ ਦੇ ਮੇਨ ਗੇਟ ਦਾ ਤਾਲਾ ਖੋਲਿ੍ਹਆ ਅਤੇ ਕਮਰੇ ਦਾ ਤਾਲਾ ਖੋਲ੍ਹ ਕੇ ਉਨ੍ਹਾਂ ਨੇ ਅਲਮਾਰੀ ਖੋਲੀ ਅਲਮਾਰੀ ਵਿੱਚ ਉਨ੍ਹਾਂ ਨੂੰ ਚਾਬੀਆਂ ਮਿਲੀਆਂ ਜੋ ਕਿ ਟਰੰਕ ਦੀਆਂ ਸਨ | ਚੋਰਾਂ ਨੇ ਉਨ੍ਹਾਂ ਚਾਬੀਆਂ ਨਾਲ ਟਰੰਕ ਨੂੰ ਲੱਗਾ ਤਾਲਾ ਖੋਲ੍ਹ ਕੇ ਉਸ ਵਿੱਚ ਪਏ ਸੋਨੇ ਦੇ ਗਹਿਣੇ ਜਿਸ ਵਿੱਚ ਪੰਜ ਮੁੰਦਰੀਆਂ, ਇੱਕ ਚੈਨ, ਇੱਕ ਵਾਲੀਆਂ ਦਾ ਸੈੱਟ, ਚਾਂਦੀ ਦੀਆਂ ਝਾਂਜਰਾਂ ਆਦਿ ਚੋਰ ਚੋਰੀ ਕਰਕੇ ਫਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸੋਨੇ ਦੇ ਗਹਿਣਿਆਂ ਦੀ ਕੀਮਤ ਕਰੀਬ ਪੰਜ ਲੱਖ ਰੁਪਏ ਬਣਦੀ ਹੈ | ਇਸ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਪੁਲਿਸ ਚੌਂਕੀ ਕਿਸ਼ਨਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਪੁਲਿਸ ਨੇ ਮੌਕਾ ਦੇਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਜਥੇ. ਮਹਾਂ ਸਿੰਘ ਦੇ ਘਰ ਪੁੱਜੇ ਸੁਖਬੀਰ ਸਿੰਘ ਬਾਦਲ, ਪਿਤਾ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ <br/> ਅਗਲੀ ਖ਼ਬਰ ਆਦਮਪੁਰ ਵਿਖੇ ਝੰਡੇ ਦੀ ਰਸਮ ਦੇ ਨਾਲ ਸ਼ੂਰੁ ਹੋਇਆ ਦੁਸਹਿਰਾ <br/>
Ad Position 24