13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਆਦਮਪੁਰ ਵਿਖੇ ਝੰਡੇ ਦੀ ਰਸਮ ਦੇ ਨਾਲ ਸ਼ੂਰੁ ਹੋਇਆ ਦੁਸਹਿਰਾ <br/>

Ad Position 21
No active advertisement
ਅਜੀਤ ਡੈਸਕ 23-09-2025
ਆਦਮਪੁਰ, 22 ਸਤੰਬਰ (ਰਮਨ ਦਵੇਸਰ)-ਦੁਸਹਿਰਾ ਕਮੇਟੀ ਆਦਮਪੁਰ ਵਲੋ ਝੰਡੇ ਦੀ ਰਸਮ ਦੇ ਨਾਲ ਦੁਸਹਿਰਾ ਉਤਸਵ ਦੀ ਸ਼ੂਰਆਤ ਹੋਈ | ਸ਼੍ਰੀ ਹਨੂੰਮਾਨ ਮੰਦਰ ਆਦਮਪੁਰ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੀ ਪੁਜਾ ਅਰਚਨਾ ਕੀਤੀ ਗਈ | ਦੁਸਹਿਰਾ ਕਮੇਟੀ ਦੇ ਪ੍ਰਧਾਨ ਦਵਿੰਦਰ ਬਾਂਸਲ ਅਤੇ ਚੇਰਅਰਮੈਨ ਆਕਾਸਦੀਪ ਬਾਂਸਲ ( ਆਸ਼ੂ) ਦੀ ਦੇਖ ਰੇਖ ਵਿੱਚ ਸ਼੍ਰੀ ਹਨੂੰਮਾਨ ਮੰਦਰ ਤੋ ਭਗਵਾਨ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਸ਼ੋਭਾਯਤਰਾ ਸ਼ੁਰ ਹੋਈ | ਇਸ ਮੋਕੇ ਮੁਖ ਮਹਿਮਾਨ ਵਜੋ ਆਪ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਭਗਵਾਨ ਸ਼੍ਰੀ ਰਾਮ ਦਾ ਅਸ਼ੀਰਵਾਦ ਲੈਣ ਪਹੰੁਚੇ | ਇਹ ਸ਼ੋਭਾ ਯਾਤਰਾ ਸ਼੍ਰੀ ਹਨੂੰਮਾਨ ਮੰਦਰ ਤੋ ਸ਼ੂਰੁ ਹੋ ਕੇ ਮੇਨ ਬਾਜ਼ਾਰ, ਘੰਟਾਘਰ ਚੌਕ, ਬੱਸ ਸੈਟਡ ਤੋ ਹੋਦੀ ਹੋਈ ਦੁਸਹਿਰਾ ਮੈਦਾਨ ਵਿਖੇ ਪਹੰੁਚੀ | ਜਿਥੇ ਪੰਡਿਤ ਜੀ ਵਲੋ ਸ਼ੀ੍ਰ ਹਨੂੰਮਾਨ ਜੀ ਦੀ ਪੂਜਾ ਕੀਤੀ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੋਕੇ ਦਵਿੰਦਰ ਸਿੰਘ ਸੂਰੀ ਅਤੇ ਅਨੂਪ ਵਰਮਾ ਨੇ ਦੱਸਿਆ ਕਿ 25 ਸਤੰਬਰ ਨੂੰ ਰਾਮ ਵਿਵਾਹ, 27 ਸਤੰਬਰ ਨੂੰ ਡੋਲਾ, 30 ਸੰਤਬਰ ਨੂੰ ਸੀਤਾ ਹਾਰਨ ਅਤੇ 2 ਅਕਤੂਬਰ ਨੂੰ ਦੁਸਹਿਰਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ | ਇਸ ਮੌਕੇ ਪਵਨ ਆਵਲ, ਸਤਪਾਲ ਬਜਾਜ, ਰਾਜਕੁਮਾਰ ਪਾਲ, ਵਿਸਾਲ ਵਰਮਾ, ਪਰਵੀਨ ਟੰਡਨ, ਚਰਨਜੀਤ ਸ਼ੇਰੀ, ਸਰਦਾਰ ਪਵਿੰਤਰ ਸਿੰਘ, ਸੰਜੀਵ ਗਾਂਧੀ ਜੋਗੀ, ਗੁਲਸਨ ਦਿਲਬਾਗੀ, ਹਰਪ੍ਰੀਤ ਸੰਧੂ, ਪੰਡਿਤ ਕਿਸਨ ਮੋਹਨ ਝਾ, ਮਾਨਵ ਗਾਂਧੀ, ਦੀਪਾ ਆਦਮਪੁਰੀਆ, ਪ੍ਰਦੀਪ ਸਿੰਘ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਜੋਗਿੰਦਰ ਪਾਲ, ਡੀ.ਐੱਸ.ਪੀ. ਕੁਲਵੰਤ ਸਿੰਘ, ਥਾਣਾ ਮੁਖੀ ਰਵਿੰਦਰ ਸਿੰਘ, ਸੁਦਾਮਾ ਭਗਤ, ਮੋਹਿਤ ਗੋਤਮ, ਬਿਕਰਮ ਟੰਡਨ, ਗਗਨ ਬਾਂਸਲ, ਸੰਜੀਵ ਨਈਅਰ, ਮਾਨਵ ਕੋਚਰ, ਫਤਿਹਜੀਤ ਸਿੰਘ ਲਾਡੀ, ਸਜੀਵ ਗੋਇਲ ਅਨੂਪ ਵਰਮਾ ਕਰਨ ਸੰਧੂ, ਕਰਮਵੀਰ ਕੇਹੜ, ਸੋਨੂ ਭਾਟੀਆ, ਰਮੇਸ਼ ਗੂਪਤਾ, ਮਨਜੀਤ ਸਿੰਘ, ਮੰਗਾ ਰਾਮ, ਸੰਤੋਖ ਸਿੰਘ, ਬਬਲੂ ਅਤੇ ਹੋਰ ਰਾਮ ਭਗਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਿੰਨ ਅਣਪਛਾਤੇ ਚੋਰਾਂ ਵਲੋਂ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ <br/> ਅਗਲੀ ਖ਼ਬਰ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵਿਖੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀ ਹੋਈ ਮੀਟਿੰਗ <br/>
Ad Position 24