13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵਿਖੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀ ਹੋਈ ਮੀਟਿੰਗ <br/>

Ad Position 21
No active advertisement
ਮੀਟਿੰਗ ਮੌਕੇ ਹਾਜ਼ਰ ਅਧਿਆਪਕ ਸਾਹਿਬਾਨ | ਤਸਵੀਰ:ਗੈਰੀ ਫਿਲੌਰ <br/> 23-09-2025
ਫਿਲੌਰ, 22 ਸਤੰਬਰ (ਵਿਪਨ ਗੈਰੀ)-ਗੁਰਾਇਆ ਅਤੇ ਫਿਲੌਰ ਸਕੂਲਾਂ ਦੀ ਮੀਟਿੰਗ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ 'ਚ ਹੋਈ | ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਚਰਨਜੀਤ ਸਿੰਘ ਨੇ ਕਿਹਾ ਕਿ ਸਮੂਹ ਸਕੂਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਦੌਰਾਨ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੇ ਵੱਧ ਤੋਂ ਵੱਧ ਉਪਰਾਲੇ ਕਰਨਗੇ | ਇਸ ਦੌਰਾਨ ਅਜਮੇਰ ਸਿੰਘ ਨੇ ਕਿਹਾ ਕਿ ਵਿਭਾਗ ਵਲ਼ੋਂ ਛੁੱਟੀਆਂ ਦੌਰਾਨ ਜਾਣਕਾਰੀ ਮੰਗਣਾ ਸਕੂਲਾਂ ਲਈ ਮੁਸ਼ਕਲ ਹੈ ਕਿਉਂਕਿ ਸਾਰਾ ਰਿਕਾਰਡ ਸਕੂਲ 'ਚ ਹੁੰਦਾ ਹੈ ਜੇਕਰ ਨਿੱਜੀ ਸਕੂਲ ਛੁੱਟੀ ਵਾਲੇ ਦਿਨ ਖੋਲਿ੍ਹਆ ਜਾਂਦਾ ਹੈ ਤਾਂ ਸਰਕਾਰ ਵਲ਼ੋਂ ਛੁੱਟੀ ਵਾਲੇ ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਦੀ ਉਲੰਘਣਾ ਹੁੰਦੀ ਹੈ | ਇਸ ਦੌਰਾਨ ਜਗਦੀਪ ਸਿੰਘ ਨੇ ਕਿਹਾ ਕਿ ਆਰ.ਟੀ.ਈ. ਤਹਿਤ ਨਿੱਜੀ ਸਕੂਲ ਤਦ ਹੀ ਦਾਖਲਾ ਦੇਣਗੇ ਜੇਕਰ ਪੰਜਾਬ ਸਰਕਾਰ ਇਨ੍ਹਾਂ ਬੱਚਿਆਂ ਦੀ ਫ਼ੀਸਾਂ ਅਤੇ ਹੋਰ ਖ਼ਰਚੇ ਦੇਣ ਦੀ ਨੀਤੀ ਸਪਸ਼ਟ ਕਰੇ | ਜਿਨ੍ਹਾਂ ਚਿਰ ਇਹ ਨੀਤੀ ਸਪਸ਼ਟ ਨਹੀਂ ਹੁੰਦੀ ਉਸ ਦੌਰਾਨ ਛੁੱਟੀਆਂ 'ਚ ਇਸ ਸਬੰਧੀ ਜਾਣਕਾਰੀ ਮੰਗਣਾ ਸਕੂਲਾਂ ਲਈ ਮੁਸ਼ਕਲ ਹੈ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਐਸੋਸੀਏਟਿਡ ਸਕੂਲਾਂ ਦਾ ਲਗਾਤਾਰਤਾ ਪਾ੍ਰਫੋਰਮਾ ਤੁਰੰਤ ਜਾਰੀ ਕਰੇ | ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਰਵਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਸਰਕਾਰ ਬੱਚਿਆਂ ਦੀ ਉਜਲੇ ਭਵਿੱਖ ਲਈ ਸਹੂਲਤਾਂ ਦੇਣ ਦੀ ਬਜਾਏ ਆਏ ਦਿਨ ਕੋਈ ਨਾ ਕੋਈ ਡਾਕ ਮੰਗ ਕੇ ਪ੍ਰੇਸ਼ਾਨ ਕਰ ਰਹੀ ਹੈ | ਇਹ ਸਕੂਲ ਜਾਣਕਾਰੀ ਦੇਣ ਦੇ ਪਾਬੰਦ ਹਨ ਪਰ ਜਿਸ ਵਿਸ਼ੇ ਲਈ ਜਾਣਕਾਰੀ ਮੰਗੀ ਗਈ ਹੈ, ਜੇਕਰ ਉਸ ਵਿਸ਼ੇ ਸਬੰਧੀ ਸਰਕਾਰੀ ਸਕੂਲਾਂ ਨੂੰ ਗਰਾਂਟ ਆਉਂਦੀ ਹੈ ਤਾਂ ਉਸ ਸਮੇਂ ਇਨ੍ਹਾਂ ਸਕੂਲਾਂ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ | ਮੀਟਿੰਗ ਦੇ ਅੰਤ 'ਚ ਰਾਜਨ ਕੁਮਾਰ ਨੇ ਸਮੂਹ ਸਕੂਲਾਂ ਦੇ ਮੁਖੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਿਆਰੀ ਸਿੱਖਿਆ ਲਈ ਇਹ ਸਕੂਲ ਵਚਨਬੱਧ ਹਨ ਪਰ ਸਰਕਾਰ ਸਹੂਲਤਾਂ ਦੇਣ ਸਮੇਂ ਇਨ੍ਹਾਂ ਸਕੂਲਾਂ ਨਾਲ ਵਿਤਕਰਾ ਕਰ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਅੰਸ਼ੂਮਨ ਸੇਖੜੀ, ਚਰਨਜੀਤ ਕੌਰ, ਸੰਦੀਪ ਕੌਰ, ਅਮਰਜੋਤੀ, ਪ੍ਰਸ਼ੋਤਮ ਲਾਲ, ਅਜਮੇਰ ਸਿੰਘ, ਰਾਜਨ ਕੁਮਾਰ, ਤਰਸੇਮ ਸਿੰਘ, ਕਸ਼ਮੀਰੀ ਲਾਲ, ਗੁਰਮੀਤ ਕੌਰ , ਮੈਡਮ ਅਲਕਾ, ਰਾਜਵਿੰਦਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਵਿਖੇ ਝੰਡੇ ਦੀ ਰਸਮ ਦੇ ਨਾਲ ਸ਼ੂਰੁ ਹੋਇਆ ਦੁਸਹਿਰਾ <br/> ਅਗਲੀ ਖ਼ਬਰ ਪਿੰਡ ਭੋਇਪੁਰ ਦੇ ਛਿੰਝ ਮੇਲੇ ਵਿਚ ਚੀਨੂ ਰਾਈਏਵਾਲ ਨੇ ਕਮਲਜੀਤ ਅੰਮਿ੍ਤਸਰ ਨੂੰ ਕੀਤਾ ਚਿੱਤ <br/>
Ad Position 24