13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਿੰਡ ਭੋਇਪੁਰ ਦੇ ਛਿੰਝ ਮੇਲੇ ਵਿਚ ਚੀਨੂ ਰਾਈਏਵਾਲ ਨੇ ਕਮਲਜੀਤ ਅੰਮਿ੍ਤਸਰ ਨੂੰ ਕੀਤਾ ਚਿੱਤ <br/>

Ad Position 21
No active advertisement
ਪਿੰਡ ਭੋਇਪੁਰ ਵਿਖੇ ਸਾਲਾਨਾ ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਸ਼ੁਰੂ ਕਰਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਮਹਿਮਾਨ ਅਤੇ ਪ੍ਰਬੰਧਕ | ਤਸਵੀਰਾਂ: ਬਾਂਸਲ <br/> 23-09-2025
ਸ਼ਾਹਕੋਟ, 22 ਸਤੰਬਰ (ਨਗਿੰਦਰ ਸਿੰਘ ਬਾਂਸਲ)-ਨਜ਼ਦੀਕੀ ਪਿੰਡ ਭੋਇਪੁਰ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ | ਛਿੰਝ ਮੇਲੇ ਵਿਚ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅਤੇ ਸ਼ਾਹਕੋਟ ਦੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ | ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਛਿੰਝ ਮੇਲਾ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਛਿੰਝਾਂ ਸਾਡੇ ਵਿਰਸੇ ਦਾ ਹਿੱਸਾ ਹਨ | ਉਹਨਾਂ ਆਪਣੇ ਐਮ.ਪੀ. ਲੈਡ ਫੰਡ ਵਿੱਚੋਂ 3 ਲੱਖ ਰੁਪਏ ਗਰਾਂਟ ਵਜੋਂ ਪਿੰਡ ਭੋਇਪੁਰ ਨੂੰ ਦੇਣ ਦਾ ਐਲਾਨ ਕੀਤਾ | ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਪੱਧਰ ਤੋਂ ਸ਼ੁਰੂ ਕੀਤੀ ਛਿੰਝ ਨੂੰ ਵੱਡੇ ਪੱਧਰ ਤੱਕ ਲੈ ਕੇ ਜਾਣਾ ਪਿੰਡ ਦੀ ਏਕਤਾ ਦਾ ਸਬੂਤ ਹੈ | ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਵਿਚ ਚੀਨੂ ਰਾਈਏਵਾਲ ਨੇ ਕਮਲਜੀਤ ਅੰਮਿ੍ਤਸਰ ਨੂੰ ਚਿੱਤ ਕੀਤਾ | ਮੇਲੇ ਦੌਰਾਨ ਕੂਮੈਂਟੇਟਰ ਵਜੋਂ ਦਵਿੰਦਰ ਕਿਲੀ ਅਤੇ ਮੰਗਾ ਅਲੀਵਾਲ ਨੇ ਬਾਖੂਬੀ ਫਰਜ਼ ਨਿਭਾਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਤਜਿੰਦਰ ਸਿੰਘ ਰਾਮਪੁਰ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਬਾਦਲ), ਹਰਜਿੰਦਰ ਸਿੰਘ ਸੀਚੇਵਾਲ ਸੰਗਠਨ ਇੰਚਾਰਜ 'ਆਪ' ਹਲਕਾ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ., ਪਹਿਲਵਾਨ ਲਹਿੰਬਰ ਸਿੰਘ, ਗੁਰਮੇਜ ਸਿੰਘ ਭੋਇਪੁਰ, ਦਰਸ਼ਨ ਸਿੰਘ ਭੋਇਪੁਰ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ, ਬਿੱਟੂ ਜੋਸਨ ਬੁੱਢਣਵਾਲ, ਸਾਹਿਬ ਸਿੰਘ ਸਾਬਕਾ ਸਰਪੰਚ ਭੋਇਪੁਰ, ਸੋਨੀ ਭੋਇਪੁਰ, ਗੁਰਮੇਜ ਸਿੰਘ ਲਾਲੀ ਸਾਬਕਾ ਸਰਪੰਚ ਸੰਢਾਵਾਲ, ਚੰਨਾ ਥੰਮੂਵਾਲ, ਮੰਗੀ ਚੱਕ ਬਾਹਮਣੀਆਂ, ਪਹਿਲਵਾਨ ਮਜੀਦਾ, ਨਾਇਬ ਸਿੰਘ ਬਾਜਵਾ ਕਲਾਂ, ਨਿਸ਼ਾਨ ਸਿੰਘ ਥੰਮੂਵਾਲ, ਰਘਬੀਰ ਸਿੰਘ ਥੰਮੂਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਵਿਖੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਦਾਸੀਕੇ ਜਠੇਰਿਆਂ ਦੀ ਨਵੀਂ ਕਮੇਟੀ 'ਚ ਸਾਹਬੀ ਦਾਸੀਕੇ ਬਣੇ ਪ੍ਰਧਾਨ <br/>
Ad Position 24