ਸ਼ਾਹਕੋਟ, 22 ਸਤੰਬਰ (ਸੁਖਦੀਪ ਸਿੰਘ)-ਬਾਜ਼ੀਗਰ ਬਰਾਦਰੀ ਵਲੋਂ ਦਾਦੀ ਬੋੜੀ ਜੀ ਅਤੇ ਬਾਬਾ ਮਹਿਤਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਦਾਸੀਕੇ ਪਰਿਵਾਰਾਂ ਵਲੋਂ ਗੁਰਦੁਆਰਾ ਬਾਬਾ ਸੁਖਚੈਨ ਦਾਸ, ਬਾਜਵਾ ਕਲਾਂ (ਸ਼ਾਹਕੋਟ) ਵਿਖੇ ਕਰਵਾਏ ਦਾਸੀਕੇ ਗੋਤ ਦੇ ਜਠੇਰਿਆਂ ਦੇ ਸਾਲਾਨਾ ਮੇਲੇ ਮੌਕੇ ਸਮੂਹ ਦਾਸੀਕੇ ਜਠੇਰਿਆਂ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਸਾਹਬੀ ਦਾਸੀਕੇ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਮਨਜੀਤ ਸਿੰਘ ਨਿਮਾਜ਼ੀਪੁਰ ਵਾਈਸ ਪ੍ਰਧਾਨ, ਕੁਲਬੀਰ ਸਿੰਘ ਨਿਮਾਜ਼ੀਪੁਰ ਖਜ਼ਾਨਚੀ, ਰਣਜੀਤ ਸਿੰਘ ਸੈਕਟਰੀ, ਜਸਵੰਤ ਸਿੰਘ ਨਿਮਾਜ਼ੀਪੁਰ ਚੇਅਰਮੈਨ ਤੋਂ ਇਲਾਵਾ ਬਲਵੰਤ ਸਿੰਘ ਭੋਇਪੁਰ, ਛਵਲੀ ਕਮਾਲਕੇ, ਗਿਆਨ ਸਿੰਘ ਨਕੋਦਰ, ਅਮਰਜੀਤ ਸਿੰਘ ਸ਼ਾਹਕੋਟ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਕਰਨਜੀਤ ਸਿੰਘ, ਸਰਬਜੀਤ ਸਿੰਘ ਨਿਮਾਜ਼ੀਪੁਰ, ਜਸਵੀਰ ਸਿੰਘ ਸ਼ਾਹਕੋਟ, ਸਵਰਨ ਸਿੰਘ ਚੱਕ ਬਾਹਮਣੀਆਂ, ਪੱਪੂ ਕਮਾਲਕੇ, ਜਤਿੰਦਰ ਸਿੰਘ, ਬਲਵਿੰਦਰ ਸਿੰਘ ਤਰਨਤਾਰਨ, ਸੁਖਦੇਵ ਸਿੰਘ ਤਰਨਤਾਰਨ, ਕਾਲਾ ਤਰਨਤਾਰਨ, ਲਖਵਿੰਦਰ ਲਾਡੀ ਤਰਨਤਾਰਨ, ਮੁਖਤਿਆਰ ਸਿੰਘ ਤਰਨਤਾਰਨ, ਕੁਲਦੀਪ ਸਿੰਘ, ਲਖਬੀਰ ਸਿੰਘ ਯੂ.ਐਸ.ਏ., ਬਿੱਕਰ ਸਿੰਘ, ਕਸ਼ਮੀਰ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ ਆਦਿ ਮੈਂਬਰ ਚੁਣੇ ਗਏ | ਸਮੂਹ ਮੈਂਬਰਾਂ ਵਲੋਂ ਪ੍ਰਧਾਨ ਸਾਹਬੀ ਦਾਸੀਕੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਧਾਨ ਸਾਹਬੀ ਦਾਸੀਕੇ ਨੇ ਕਿਹਾ ਕਿ ਸਾਰਿਆਂ ਨੇ ਪਹਿਲਾਂ ਮੇਰੇ ਪਿਤਾ ਜੋਗਿੰਦਰਪਾਲ ਨੂੰ ਪ੍ਰਧਾਨਗੀ ਦੀ ਸੇਵਾ ਸੌਂਪੀ ਸੀ, ਜਿਨ੍ਹਾਂ ਦੇ ਦਿਹਾਂਤ ਤੋਂ ਬਾਅਦ ਸਾਥੀਆਂ ਨੇ ਮੇਰੇ 'ਤੇ ਭਰੋਸਾ ਜਤਾਉਂਦੇ ਹੋਏ ਮੈਨੂੰ ਇਹ ਸੇਵਾ ਸੌਂਪੀ ਹੈ, ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ |