ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ)-ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਮੁਲਾਜਮ ਤਾਂ ਕੁੰਭਕਰਨੀ ਨੀਂਦ ਸੁੱਤੇ ਹੀ ਹਨ ਲੇਕਿਨ ਬਾਜ਼ਾਰ ਵਿੱਚ ਪਹਿਰਾ ਲੱਗਣ ਦੇ ਬਾਵਜੂਦ ਬੀਤੀ ਰਾਤ ਕਰੀਬ 2 ਵਜੇ ਤਿੰਨ ਅਣਪਛਾਤੇ ਚੋਰਾਂ ਵੱਲੋਂ ਮੇਨ ਬਾਜ਼ਾਰ 'ਚ ਸਥਿਤ ਇਕ ਘਰ ਵਿੱਚ ਦਾਖਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ | ਜਿੱਥੇ ਲੋਕ ਆਪਣੇ ਆਪ ਨੂੰ ਅਸਰੱਖਿਅਤ ਮਹਿਸੂਸ ਕਰ ਰਹੇ ਹਨ | ਪਿਛਲੇ ਕੁਝ ਮਹੀਨੇ ਪਹਿਲਾਂ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਦੁਕਾਨਦਾਰਾਂ ਦੀ ਇੱਕ ਕਮੇਟੀ ਬਣਾਈ ਗਈ ਜਿਸ ਦੇ ਪ੍ਰਧਾਨ ਲੰਬਰਦਾਰ ਹਰਜੀਤ ਸਿੰਘ ਦਾਸੂਪੁਰ ਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਦੁਕਾਨਦਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਰਕੀਟ ਵਿੱਚ ਤਿੰਨ ਪਹਿਰੇਦਾਰ ਰੱਖੇ ਗਏ ਹਨ | ਲੇਕਿਨ ਕਿਤੇ ਨਾ ਕਿਤੇ ਉਨ੍ਹਾਂ ਪਹਿਰੇਦਾਰਾਂ ਦੀ ਲਾਪ੍ਰਵਾਹੀ ਕਰਕੇ ਅੱਜ ਇੱਕ ਪਰਿਵਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਗਿਆ | ਕਿਉਂਕਿ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਵੱਲੋਂ ਕਦੇ ਵੀ ਉਨ੍ਹਾਂ ਨੂੰ ਸ਼ਾਇਦ ਚੈੱਕ ਨਹੀਂ ਕੀਤਾ ਗਿਆ | ਕਿਉਂਕਿ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਜਿਸ ਦੀ ਤਾਜ਼ਾ ਉਦਾਹਰਨ ਚੋਰ ਅੱਧੀ ਰਾਤ ਨੂੰ ਬੇਖੌਫ ਹੋ ਕੇ ਕਿਸ਼ਨਗੜ੍ਹ ਵਿੱਚ ਘੁੰਮ ਰਹੇ ਹਨ ਲੇਕਿਨ ਉਨ੍ਹਾਂ ਨੂੰ ਕੋਈ ਵੀ ਪੁੱਛਣ ਗਿੱਛਣ ਵਾਲਾ ਨਹੀਂ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਬੀਤੀ ਰਾਤ ਲੱਖਾਂ ਰੁਪਏ ਦੀ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਕਦੋਂ ਆਪਣੀ ਗਿ੍ਫਤ ਵਿੱਚ ਲੈਂਦੀ ਹੈ |