ਜਲੰਧਰ, 23 ਸਤੰਬਰ (ਸ਼ਿਵ)-ਕੇਂਦਰ ਸਰਕਾਰ ਵੱਲੋਂ 22 ਸਤੰਬਰ ਤੋਂ ਜੀ.ਐੱਸ.ਟੀ. ਦਰਾਂ ਵਿਚ ਕਮੀ ਕੀਤੇ ਜਾਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਤੇ ਇਸ ਦਾ ਜ਼ਿਆਦਾ ਫ਼ਾਇਦਾ ਕਾਰਾਂ, ਸਕੂਟਰਾਂ ਤੇ ਮੋਟਰਸਾਈਕਲਾਂ ਦੀ ਖ਼ਰੀਦ ਕਰਨ ਵਾਲਿਆਂ ਨੂੰ ਵੀ ਮਿਲੇਗਾ | ਇਹ ਰਾਹਤ ਮਾਡਲ ਮੁਤਾਬਕ ਮਿਲੇਗੀ | ਜੀ.ਐੱਸ.ਟੀ. ਦੀਆਂ ਪਹਿਲਾਂ ਚਾਰ ਦਰਾਂ 5 ਫ਼ੀਸਦੀ, 12 ਫ਼ੀਸਦੀ, 18 ਫ਼ੀਸਦੀ ਤੇ 28 ਫ਼ੀਸਦੀ ਸੀ ਤਾਂ ਕੇਂਦਰ ਨੇ 22 ਸਤੰਬਰ ਤੋਂ ਚਾਰ ਵਿਚੋਂ ਦੋ ਦਰਾਂ 12 ਫ਼ੀਸਦੀ ਤੇ 28 ਫ਼ੀਸਦੀ ਖ਼ਤਮ ਕਰ ਦਿੱਤੀਆਂ ਹਨ ਤੇ ਹੁਣ ਸਿਰਫ਼ 5 ਤੇ 18 ਫ਼ੀਸਦੀ ਦਰਾਂ ਰਹਿ ਗਈਆਂ ਹਨ | ਜੀ.ਐੱਸ.ਟੀ. ਦਰਾਂ ਦੇ ਘਟਣ ਨਾਲ ਇਸ ਵਾਰ ਤਿਉਹਾਰੀ ਸੀਜ਼ਨ ਵਿਚ ਆਟੋ ਬਾਜ਼ਾਰ ਵਿਚ ਵੀ ਰਿਕਾਰਡ ਵਿੱਕਰੀ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਕਈ ਲੋਕਾਂ ਵੱਲੋਂ ਗੱਡੀਆਂ ਦੀ ਖ਼ਰੀਦ ਇਸ ਕਰਕੇ ਅਜੇ ਤੱਕ ਨਹੀਂ ਕੀਤੀ ਜਾ ਰਹੀ ਸੀ ਕਿਉਂਕਿ ਕਈ ਲੋਕਾਂ ਵੱਲੋਂ ਇਸ ਦੀਆਂ ਕੀਮਤਾਂ ਵਿਚ ਕਮੀ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਹੁਣ ਜਦੋਂ ਕਾਰਾਂ, ਦੋ ਪਹੀਆ ਵਾਹਨਾਂ ਦੇ ਉੱਪਰ ਜੀ.ਐੱਸ.ਟੀ. ਦਰ ਕਾਫੀ ਘੱਟ ਗਈ ਹੈ ਤਾਂ ਹੁਣ ਤਿਉਹਾਰੀ ਸੀਜ਼ਨ ਵਿਚ ਆਟੋ ਬਾਜ਼ਾਰ ਨੂੰ ਵਾਹਨਾਂ ਦੀ ਕਾਫੀ ਜ਼ਿਆਦਾ ਵਿੱਕਰੀ ਹੋਣ ਦੀ ਆਸ ਹੈ | ਸਗੋਂ ਹੁਣ ਦੋ ਪਹੀਆ ਵਾਹਨਾਂ ਲਈ ਵੀ ਲੋਕਾਂ ਨੇ ਇਸ ਦੀ ਖ਼ਰੀਦ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮਾਡਲ ਮੁਤਾਬਕ ਉਨਾਂ ਜੀ.ਐੱਸ.ਟੀ. ਦਰ ਦੇ ਘਟਣ ਨਾਲ ਸਸਤਾ ਵਾਹਨ ਮਿਲ ਸਕੇ | ਉਂਝ ਜੀ.ਐੱਸ.ਟੀ. ਦਰ ਘਟਣ ਨਾਲ ਜਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ |