ਜਲੰਧਰ, 23 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਵਪਾਰ ਸੈੱਲ ਪੰਜਾਬ ਦੇ ਸਹਿ-ਕਨਵੀਨਰ ਰਵਿੰਦਰ ਧੀਰ ਦੀ ਅਗਵਾਈ ਹੇਠ ਅੱਜ ਜਲੰਧਰ ਸ਼ਹਿਰ ਦੇ ਥੋਕ ਭਾਂਡਿਆਂ ਦੀ ਮਾਰਕੀਟ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ¢ ਭਾਂਡਿਆਂ 'ਤੇ ਜੀ.ਐੱਸ.ਟੀ. ਦੀ ਦਰ ਪਹਿਲਾਂ 12 ਫੀਸਦੀ ਸੀ, ਜੋ ਹੁਣ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ¢ ਥੋਕ ਭਾਂਡਿਆਂ ਦੀ ਮਾਰਕੀਟ ਦੇ ਸਾਰੇ ਵਪਾਰੀ ਭਾਰਤ ਸਰਕਾਰ ਦੇ ਇਸ ਫ਼ੈਸਲੇ ਤੋਂ ਖ਼ੁਸ਼ ਸਨ ਅਤੇ ਉਨ੍ਹਾਂ ਸਾਰਿਆਂ ਨੇ ਸਮੂਹਿਕ ਤÏਰ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ¢ ਇਸ ਦੇ ਨਾਲ ਹੀ ਸ਼ਹਿਰ ਦੀ ਮਸ਼ਹੂਰ ਇਕ ਕਾਰ ਕੰਪਨੀ ਦੇ ਸ਼ੋਅਰੂਮ 'ਤੇ ਆਏ ਗਾਹਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਕੰਪਨੀ ਦੇ ਜਨਰਲ ਮੈਨੇਜਰ ਰਮੇਸ਼ ਚੰਦਰ ਸ਼ਰਮਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ¢ ਲੋਕਾਂ ਦਾ ਕਹਿਣਾ ਸੀ ਕਿ ਦਰਾਂ ਘਟਣ ਨਾਲ ਫ਼ਾਇਦਾ ਹੋਇਆ |