17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹੜ੍ਹਾਂ, ਬਾਰਿਸ਼ਾਂ ਕਾਰਨ ਡਿੱਗੇ ਅਤੇ ਨੁਕਸਾਨੇ ਘਰਾਂ ਲਈ ਮੁਆਵਜ਼ਾ ਦੇਣ ਦੀ ਕੀਤੀ ਮੰਗ
ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਨਾਇਬ ਤਹਿਸੀਲਦਾਰ ਨਾਲ ਮੁਲਾਕਾਤ

Ad Position 21
No active advertisement
ਨਾਇਬ ਤਹਿਸੀਲਦਾਰ ਵਿਪਨ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ | ਤਸਵੀਰ- ਧੀਰਪੁਰ
24-09-2025
ਕਰਤਾਰਪੁਰ, 23 ਸਤੰਬਰ (ਭਜਨ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਇੱਕ ਵਫ਼ਦ ਵਲੋਂ ਨਾਇਬ ਤਹਿਸੀਲਦਾਰ ਕਰਤਾਰਪੁਰ ਵਿਪਨ ਕੁਮਾਰ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਦੁਆਰਾ ਹੜ੍ਹਾਂ ਤੇ ਬਾਰਿਸ਼ਾਂ ਨਾਲ ਡਿੱਗੇ ਘਰਾਂ ਲਈ 1 ਲੱਖ 20 ਹਜ਼ਾਰ ਅਤੇ ਨੁਕਸਾਨੇ ਗਏ ਘਰਾਂ ਲਈ 40 ਹਜ਼ਾਰ ਦੇਣ ਦੇ ਕੀਤੇ ਐਲਾਨ ਉੱਤੇ ਫੌਰੀ ਅਮਲ ਸ਼ੁਰੂ ਕਰਕੇ ਉਹਨਾਂ ਅਧੀਨ ਪੈਂਦੇ ਪਿੰਡਾਂ ਤੇ ਕਸਬੇ ਨਾਲ ਸਬੰਧਤ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਇਸ ਮੌਕੇ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਮੁਲੰਕਣ ਦਾ ਕੰਮ ਪੀ.ਡਬਲਿਊ.ਡੀ. ਵਿਭਾਗ ਦੇ ਐੱਸ ਡੀ ਓ ਅਤੇ ਜੇਈ ਨੂੰ ਦਿੱਤਾ ਗਿਆ ਹੈ | ਜਥੇਬੰਦੀ ਵਲੋਂ 12 ਸਤੰਬਰ ਨੂੰ ਦਿੱਤੇ ਗਏ ਧਰਨੇ ਦੌਰਾਨ 13 ਪਿੰਡਾਂ ਦੇ 250 ਤੋਂ ਵੱਧ ਪੀੜਤ ਵਿਅਕਤੀਆਂ ਦੀਆਂ ਮੁਆਵਜ਼ੇ ਲਈ ਦਿੱਤੀਆਂ ਗਈਆਂ ਲਿਸਟਾਂ ਐੱਸ ਡੀ ਐੱਮ ਜਲੰਧਰ ਨੂੰ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ | ਇਸ ਮੌਕੇ ਸਾਂਝੇ ਮਜ਼ਦੂਰ ਮੋਰਚੇ ਦੇ ਆਗੂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਡਿੱਗੇ ਅਤੇ ਨੁਕਸਾਨੇ ਘਰਾਂ ਲਈ ਮੁੱਖ ਮੰਤਰੀ ਵਲੋਂ ਐਲਾਨ ਕੀਤੇ ਮੁਆਵਜ਼ੇ ਦੇ ਮਾਮਲੇ ਨੂੰ ਵੀ ਠੰਡੇ ਬਸਤੇ ਪਾਇਆ ਹੋਇਆ ਹੈ | ਇਸ ਉੱਤੇ 15 ਸਤੰਬਰ ਤੋਂ ਅਮਲ ਕਰਨ ਦੀ ਥਾਂ ਵਿਭਾਗ ਹੋਏ ਨੁਕਸਾਨ ਦਾ ਮੁਲੰਕਣ ਕਰਨ ਲਈ ਬਹੁਤ ਸਾਰੇ ਪਿੰਡਾਂ ਵਿੱਚ ਅਜੇ ਤੱਕ ਨਹੀਂ ਪਹੁੰਚਿਆ, ਜਿਸ ਤੋਂ ਹਾਕਮ ਧਿਰ ਦੇ ਇਰਾਦੇ ਸਾਫ ਨਜ਼ਰ ਨਹੀਂ ਲੱਗ ਰਹੇ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੋੜ ਤੋਂ ਕੀਤੇ ਗਏ ਘੱਟ ਐਲਾਨੇ ਮੁਆਵਜੇ ਵੀ ਦੇਣ ਪ੍ਰਤੀ ਢਿੱਲੀ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ | ਜਥੇਬੰਦੀ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ |ਉਨ੍ਹਾਂ ਕਿਹਾ ਕਿ ਹੋਏ ਨੁਕਸਾਨ ਦੀ ਭਰਪਾਈ ਕਰਨ ਵਿੱਚ ਸੂਬਾ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਕਿ ਉਹ 4-5 ਅਕਤੂਬਰ ਨੂੰ ਪੰਜਾਬ ਭਰ ਚ ਜਥਾ ਮਾਰਚ ਕਰਕੇ ਪੀੜਤ ਲੋਕਾਂ ਦੀ ਬਾਂਹ ਫੜਨ ਤੋਂ ਦੌੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਰਦਾਰ ਨੂੰ ਨੰਗਾ ਕਰੇਗਾ | ਪੰਜਾਬ ਭਰ ਵਿੱਚ ਕੀਤੇ ਜਾਣ ਵਾਲੇ ਪੰਜਾਬ ਸਰਕਾਰ ਵਿਰੋਧੀ ਮਾਰਚ ਦੀ ਰੂਪ ਰੇਖਾ ਉਲੀਕਣ ਲਈ 29-30 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ | ਹੜ੍ਹਾਂ, ਬਾਰਸ਼ਾਂ ਕਾਰਨ ਪੈਦਾ ਹੋ ਸਕਣ ਵਾਲੀਆਂ ਤੇ ਵੱਡੇ ਪੱਧਰ 'ਤੇ ਫ਼ੈਲਣ ਵਾਲੀਆਂ ਬੀਮਾਰੀਆਂ ਦੀ ਅਗਾਊਾ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾਣ | ਇਸ ਮੌਕੇ ਯੂਨੀਅਨ ਦੇ ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ, ਤਹਿਸੀਲ ਆਗੂ ਬਲਬੀਰ ਸਿੰਘ ਧੀਰਪੁਰ, ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਆਗੂ ਪਰਮਜੀਤ ਕੌਰ ਮੀਕੋ ਅਤੇ ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਨਾਇਬ ਤਹਿਸੀਲਦਾਰ ਨਾਲ ਮੁਲਾਕਾਤ
ਅਗਲੀ ਖ਼ਬਰ ਲੋਹੀਆਂ ਦੇ 'ਦਸਮੇਸ਼ ਪਾਰਕ' 'ਚ 'ਰਾਮ ਲੀਲ੍ਹਾ ਦਾ ਮੰਚਨ' ਹੋਇਆ ਆਰੰਭ

Ad Position 24