ਚੁਗਿੱਟੀ/ਜੰਡੂ ਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੋਸਾਇਟੀ ਵਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ 22ਵੇਂ ਮਹਾਨ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਕਰਵਾਉਣ ਹਿੱਤ ਪ੍ਰਬੰਧਕਾਂ ਵੱਲੋਂ ਇੱਕ ਬੈਠਕ ਕੀਤੀ ਗਈ¢ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਹਿਬ ਦੇ ਵਿਸ਼ੇਸ਼ ਸਹਿਯੋਗ ਨਾਲ 13 ਅਕਤੂਬਰ ਨੂੰ ਸਾਹਮਣੇ ਰਾਜਪੂਤ ਭਵਨ, ਲਾਲੇ ਲੱਧੇਵਾਲੀ ਵਿਖੇ ਕਰਵਾਏ ਜਾਣ ਵਾਲੇ ਇਸ ਕਾਰਜ ਦÏਰਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਾਬਾ ਹਰਜਿੰਦਰ ਸਿੰਘ ਜੌਹਲਾਂ ਚਾਹ ਵਾਲੇ, ਤੋਂ ਇਲਾਵਾ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਦਲੇਰ ਕÏਰ ਖਾਲਸਾ ਢਾਡੀ ਜੱਥਾ, ਭਾਈ ਅਵਤਾਰ ਸਿੰਘ ਧਾਰੋਵਾਲੀ, ਭਾਈ ਤਜਿੰਦਰ ਸਿੰਘ, ਡਾਕਟਰ ਭਾਈ ਜਗਜੀਵਨ ਸਿੰਘ ਤੇ ਪ੍ਰਸਿੱਧ ਪੰਥਕ ਬੁਲਾਰੇ ਭਾਈ ਭਗਵਾਨ ਸਿੰਘ ਜÏਹਲ ਸ਼ਿਰਕਤ ਕਰਕੇ ਸੰਗਤਾਂ ਨੂੰ ਗੁਰੂ ਘਰ ਦੀ ਬਾਣੀ ਰਾਹੀਂ ਨਿਹਾਲ ਕਰਨਗੇ¢ ਉਨ੍ਹਾਂ ਕਿਹਾ ਇਸ ਮÏਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਦੁਪਹਿਰ ਢਾਈ ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲੱਧੇਵਾਲੀ ਤੋਂ ਪੰਡਾਲ ਵਿੱਚ ਲਿਆਂਦੇ ਜਾਣਗੇ¢ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ¢ ਬੈਠਕ ਦÏਰਾਨ ਮÏਕੇ ਅਮਰਜੀਤ ਸਿੰਘ ਅਰੋੜਾ, ਪ੍ਰਧਾਨ ਜਸਵੰਤ ਸਿੰਘ, ਪ੍ਰਨੀਤ ਸਿੰਘ ਮਿਨਹਾਸ, ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ, ਐਡਵੋਕੇਟ ਜਸਵਿੰਦਰ ਸਿੰਘ,ਉਮਦੇਵ ਸਿੰਘ, ਸਾਧੂ ਸਿੰਘ ਚੀਮਾ, ਸਤਿਨਾਮ ਸਿੰਘ ਬਰਾੜ, ਹਰਮੋਹਨ ਸਿੰਘ ਮਿਨਹਾਸ, ਜਗਦੀਸ਼ ਸਿੰਘ ਪ੍ਰਮਾਰ, ਨਵਦੀਪ ਸਿੰਘ ਬਿੰਦਾ, ਗੁਰਬਚਨ ਸਿੰਘ ਅਰੋੜਾ, ਸਰਵਨ ਸਿੰਘ ਮਹਿਮੀ, ਤੇਜਿੰਦਰਪਾਲ ਸਿੰਘ, ਬਲਵਿੰਦਰ ਸਿੰਘ ਪ੍ਰਮਾਰ, ਦਲੇਰ ਸਿੰਘ, ਹਰਦੇਵ ਸਿੰਘ ਤੇ ਸਮਸ਼ੇਰ ਸਿੰਘ ਆਦਿ ਹਾਜ਼ਰ ਸਨ¢