16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਵਿਖੇ ਮਿਡ ਟਰਮ ਪ੍ਰੀਖਿਆਵਾਂ ਦੀ ਸ਼ੁਰੂਆਤ <br/>

Ad Position 21
No active advertisement
ਮਦਰਸ ਪ੍ਰਾਈਡ ਸਕੂਲ ਮਲਸੀਆਂ ਵਿਖੇ ਮਿਡ ਟਰਮ ਪ੍ਰੀਖਿਆਵਾਂ ਦਿੰਦੇ ਹੋਏ ਵਿਦਿਆਰਥੀ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 25-09-2025
ਮਲਸੀਆਂ, 24 ਸਤੰਬਰ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ ਵਿਖੇ ਮਿਡ ਟਰਮ ਦੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਕੀਤੀ ਗਈ | ਇਹ ਪ੍ਰੀਖਿਆਵਾਂ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪਿ੍ੰਸੀਪਲ ਰਜਨੀ ਬਾਲਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤੀਆਂ ਗਈਆਂ ਹਨ | ਸਕੂਲ ਦੇ ਸਾਰੇ ਵਿਦਿਆਰਥੀ ਪੂਰੀ ਵਰਦੀ ਵਿਚ, ਆਪਣਾ-ਆਪਣਾ ਵਿਸ਼ਾ ਤਿਆਰ ਕਰਕੇ, ਪ੍ਰੀਖਿਆ ਵਿਚ ਸ਼ਾਮਲ ਹੋਏ | ਪ੍ਰੀਖਿਆ ਦਾ ਸਮਾਂ ਸਵੇਰੇ 9:15 ਤੋਂ ਦੁਪਹਿਰ 12:15 ਤੱਕ ਨਿਰਧਾਰਤ ਹੈ | ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਸਮਾਂ ਦਿੱਤਾ ਗਿਆ | ਸਟਾਫ ਮੈਂਬਰਾਂ ਨੇ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਸਮਝਦਿਆਂ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਨਿਭਾਈ | ਸਕੂਲ ਪਿ੍ੰਸੀਪਲ ਰਜਨੀ ਬਾਲਾ ਨੇ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ ਧਨੋਆ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਜਠੇਰੇ ਅਗਰਵਾਲ ਟਰੱਸਟ ਸ਼ਾਹਕੋਟ ਵਲੋਂ ਮਹਾਰਾਜ ਅਗਰਸੇਨ ਦੀ ਜੈਅੰਤੀ ਮੌਕੇ ਸਮਾਗਮ <br/>
Ad Position 24