ਜੰਡਿਆਲਾ ਮੰਜਕੀ, 25 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਚੋਰੀ ਦੇ ਸਮਾਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਭੰਗਾਲਾ ਦੇ ਜਗਦੀਪ ਕੁਮਾਰ ਸਰਪੰਚ ਪੁੱਤਰ ਪ੍ਰੇਮ ਕੁਮਾਰ ਦੇ ਬਿਆਨਾਂ ਤੇ ਵੀਡੀਓਗ੍ਰਾਫੀ, ਫੋਟੋਗ੍ਰਾਫੀ ਵਾਲੇ ਕੈਮਰੇ ਲੈਂਜ, ਬੈਟਰੀਆਂ ਚੋਰੀ ਹੋਣ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ | ਨੂਰਮਹਿਲ ਪੁਲਿਸ ਵੱਲੋਂ ਰਾਹੁਲ ਔਜਲਾ ਉਰਫ ਲੱਕੀ ਪੁੱਤਰ ਚਰਨਜੀਤ ਸਿੰਘ ਵਾਸੀ ਭੰਗਾਲਾ, ਥਾਣਾ ਨੂਰਮਹਿਲ ਨੂੰ ਚੋਰੀ ਦੇ ਸਮਾਨ ਕੈਮਰਾ,ਲੈਂਨਜ, ਚਾਰਜਰ ਚਾਰ ਬੈਟਰੀਆਂ ਵੱਖ-ਵੱਖ ਮਾਰਕਾ ਸਮੇਤ ਕਾਬੂ ਕਰਕੇ ਅਤੇ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਗਿਆ ਹੈ |