11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਪਰਾਧੀ ਨੂੰ ਪੁਲਿਸ ਦਾ ਭੈਅ ਅਤੇ ਆਮ ਆਦਮੀ ਨੂੰ ਪੁਲਿਸ ਦਾ ਭਾਅ ਹੋਣਾ ਚਾਹੀਦੈ-ਰਵਚਰਨ ਸਿੰਘ ਬਰਾੜ <br/>

Ad Position 21
No active advertisement
ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਕੰਸਲਟੈਂਟ ਟ੍ਰੇਨਿੰਗ ਰਵਚਰਨ ਸਿੰਘ ਬਰਾੜ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ | (ਸੱਜੇ) ਸਮਾਗਮ ਵਿਚ ਹਿੱਸਾ ਲੈ ਰਹੇ ਪੰਜਾਬ ਭਰ ਚੋਂ ਆਏ ਪੁਲਿਸ ਅਧਿਕਾਰੀ ਅਤੇ ਹੋਰ | ਤਸਵੀਰਾਂ-ਸਤਿੰਦਰ ਸ਼ਰਮਾ <br/> 26-09-2025
ਫਿਲੌਰ, 25 ਸਤੰਬਰ (ਸਤਿੰਦਰ ਸ਼ਰਮਾ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਨਵੇਂ ਅਪਰਾਧਿਕ ਕਾਨੂੰਨ 2023 'ਮਾਸਟਰ ਟ੍ਰੇਨਰ ਕੋਰਸ' ਸਿਰਲੇਖ ਹੇਠ 3 ਰੋਜ਼ਾ ਸਿਖਲਾਈ ਪ੍ਰੋਗਰਾਮ ਸਫ਼ਲਤਾ ਪੂਰਵਕ ਅੱਜ ਸੰਪੰਨ ਹੋ ਗਿਆ | ਪੀ.ਪੀ.ਏ. ਫਿਲੌਰ ਦੇ ਕਨਸਲਟੈਂਟ ਟ੍ਰੇਨਿੰਗ ਰਵਚਰਨ ਸਿੰਘ ਬਰਾੜ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਨੂੰ ਯਕੀਨੀ ਤੌਰ 'ਤੇ ਸਮੇਂ ਦੇ ਹਾਣ ਦਾ ਹੋਣਾ ਹੋਵੇਗਾ ਅਤੇ ਆਮ ਲੋਕਾਂ ਦਾ ਭਰੋਸਾ ਜਿੱਤਣਾ ਪਵੇਗਾ | ਉਨ੍ਹਾਂ ਕਿਹਾ ਕਿ ਅਪਰਾਧੀ ਨੂੰ ਪੁਲਿਸ ਦਾ ਭੈਅ ਅਤੇ ਆਮ ਆਦਮੀ ਨੂੰ ਪੁਲਿਸ ਦਾ ਭਾਅ ਹੋਣਾ ਚਾਹੀਦੈ, ਜਿਸ ਲਈ ਸਾਨੂੰ ਅਜੇ ਅਮਲੀ ਰੂਪ ਵਿਚ ਹੋਰ ਬਹੁਤ ਮਿਹਨਤ ਦੀ ਲੋੜ ਹੈ | ਬਰਾੜ ਨੇ ਉਕਤ 3 ਰੋਜ਼ਾ ਸਿਖਲਾਈ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀ.ਪੀ.ਆਰ. ਐਂਡ ਡੀ.) ਗ੍ਰਹਿ ਮੰਤਰਾਲੇ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਅਕਾਦਮੀ ਫਿਲੌਰ ਦੁਆਰਾ ਸਾਂਝੇ ਤੌਰ 'ਤੇ ਅਯੋਜਤ ਕੀਤਾ ਗਿਆ ਸੀ | ਅਰਨੈਸਟ ਐਂਡ ਯੰਗ ਐਲ.ਐਲ.ਪੀ. 'ਚ ਸੀਨੀਅਰ ਪ੍ਰੋਜੈਕਟ ਸਲਾਹਕਾਰ ਕੁਮਾਰੀ ਇਤੀ ਰਾਵਰਾ ਨੂੰ ਬੀ.ਪੀ.ਆਰ.ਐਂਡ ਡੀ. ਦੁਆਰਾ ਅਕੈਡਮੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਸਿਖਲਾਈ ਦੀ ਸਹੂਲਤ ਲਈ ਨਾਮਜਦ ਕੀਤਾ ਗਿਆ ਸੀ | ਇਸ ਟ੍ਰੇਨਿੰਗ ਆਫ਼ ਟ੍ਰੇਨਰਜ਼ (ਟੀ.ਓ.ਟੀ.) ਪ੍ਰੋਗਰਾਮ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ ਪੁਲਿਸ ਅਧਿਕਾਰੀਆਂ ਅਤੇ ਪ੍ਰੋਸੀਕਿਊਸ਼ਨ ਅਫਸਰਾਂ ਸਮੇਤ ਕੁੱਲ 43 ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਦਾ ਉਦੇਸ਼ ਸੀਨੀਅਰ ਅਧਿਕਾਰੀਆਂ ਨੂੰ ਨਵੇਂ ਲਾਗੂ ਕੀਤੇ ਗਏ ਅਪਰਾਧਿਕ ਕਾਨੂੰਨਾਂ-ਭਾਰਤੀ ਨਿਆਏ ਸੰਹਿਤਾ (ਬੀ.ਐਨ.ਐਸ.), ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਅਤੇ ਭਾਰਤੀ ਸਾਕਸਯ ਅਧਿਨਿਯਮ (ਬੀ.ਐਸ.ਏ.) 2023 ਦੀ ਵਿਆਪਕ ਸਮਝ ਨਾਲ ਤਿਆਰ ਕਰਨਾ ਸੀ | ਪ੍ਰੋਗਰਾਮ ਵਿਚ ਨਵੇਂ ਕਾਨੂੰਨੀ ਢਾਂਚੇ ਤਹਿਤ ਪੇਸ਼ ਕੀਤੇ ਗਏ ਮੁੱਖ ਪ੍ਰਕਿਰਿਆਤਮਕ ਅਤੇ ਸਾਰਥਕ ਬਦਲਾਅ ਸ਼ਾਮਿਲ ਸਨ ਅਤੇ ਫੀਲਡ ਆਪ੍ਰੇਸ਼ਨ ਵਿਚ ਕਾਨੂੰਨ ਦੀ ਵਰਤੋਂ ਨੂੰ ਮਜ਼ਬੂਤ ਕਰਨ ਲਈ ਇੰਟਰਐਕਟਿਵ ਨੀਤੀ ਸਿੱਖਣ ਅਤੇ ਕੇਸ ਅਧਾਰਤ ਵਿਚਾਰ ਵਟਾਂਦਰੇ 'ਤੇ ਜ਼ੋਰ ਦਿੱਤਾ ਗਿਆ | ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ 1 ਜੁਲਾਈ 2024 ਤੋਂ ਲਾਗੂ ਹੋਏ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੁਲਿਸ ਬਲਾਂ ਵਿਚ ਗਿਆਨ ਨੂੰ ਹੋਰ ਪ੍ਰਸਾਰਨ ਵਿਚ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ | ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਇਹ ਪਹਿਲ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅੰਦਰ ਕਾਨੂੰਨੀ ਤਿਆਰੀ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਵਿਚ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਗ੍ਰਾਂਟਾਂ ਦਾ ਮਿਹਣਾ ਮਾਰਨ ਵਾਲਿਆਂ ਹੁਣ ਸ਼ਹਿਰ ਦੇ ਵਿਕਾਸ ਸੰਬੰਧੀ 5 ਮਤੇ ਕਿਉਂ ਕੀਤੇ ਰੱਦ? - ਸਾ. ਪ੍ਰਧਾਨ ਟਿੱਡੂ, ਚੇ... ਅਗਲੀ ਖ਼ਬਰ ਚੋਰੀ ਦੇ ਸਮਾਨ ਸਮੇਤ ਇਕ ਕਾਬੂ <br/>
Ad Position 24