17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਾਗਰਾ ਵਿਚ ਡੇਅਰੀ ਕਰਕੇ ਸੀਵਰੇਜ ਜਾਮ ਦੀ ਕੀਤੀ ਸ਼ਿਕਾਇਤ <br/>

Ad Position 21
No active advertisement
ਅਜੀਤ ਡੈਸਕ 27-09-2025
ਜਲੰਧਰ, 26 ਸਤੰਬਰ (ਸ਼ਿਵ)-ਵਾਰਡ ਨੰਬਰ 83 ਸ਼ਿਵ ਨਗਰ ਨਾਗਰਾ ਦੇ ਲੋਕਾਂ ਨੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਇੱਕ ਡੇਅਰੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ | ਲੋਕਾਂ ਦਾ ਕਹਿਣਾ ਸੀ ਕਿ ਵਾਰਡ ਵਿਚ ਦੁੱਧ ਦੀ ਡੇਅਰੀ ਕਰਕੇ ਸੀਵਰੇਜ ਜਾਮ ਰਹਿੰਦਾ ਹੈ | ਗੋਹਾ ਰੁੜ੍ਹ ਕੇ ਗਲੀਆਂ ਵਿਚ ਆ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਗੰਦੇ ਪਾਣੀ 'ਚ ਹੀ ਆਉਣਾ ਜਾਣਾ ਪੈਂਦਾ ਹੈ | ਸਮਾਜ ਸੇਵੀ ਲੱਕੀ ਸੰਧੂ ਅਤੇ ਸੋਨੀਆ ਪ੍ਰਧਾਨ ਦੇ ਨਾਲ ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਕਿ ਉਕਤ ਡੇਅਰੀ ਨੂੰ ਬੰਦ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਮੇਅਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਰਾਜ ਕੁਮਾਰ, ਆਸ਼ਾ ਰਾਣੀ , ਸੰਗੀਤਾ, ਸੀਮਾ ਰਾਣੀ, ਸੁਨੀਤਾ, ਬਬੀਤਾ, ਰਜੇਸ਼ ਕੁਮਾਰ ਤੇ ਹੋਰ ਲੋਕ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਲ.ਪੀ.ਯੂ. ਵਿਖੇ ਡੇਟਾ ਸੰਚਾਲਿਤ ਵਪਾਰਕ ਕ੍ਰਾਂਤੀ ਬਾਰੇ ਚਰਚਾ <br/> ਅਗਲੀ ਖ਼ਬਰ ਸੀ.ਪੀ. ਨੇ 23 ਪੁਲਿਸ ਅਧਿਕਾਰੀਆਂ ਨੂੰ ਸੀ.ਸੀ.-1 ਸਰਟੀਫ਼ਿਕੇਟ ਤੇ 1 ਲੱਖ 20 ਹਜ਼ਾਰ ਨਕਦ ਇਨਾਮ ਨਾਲ ਕੀਤਾ ਸਨਮਾਨਿਤ...
Ad Position 24