31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਿੰਡ ਪਚਰੰਗਾ ਵਿਖੇ ਹੋਈਆਂ ਤਹਿਸੀਲ ਪੱਧਰੀ ਖੇਡਾਂ ਵਿੱਚ ਰਾਣੀ ਭੱਟੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਤਹਿਸੀਲ ਪੱਧਰੀ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਰਾਣੀ ਭੱਟੀ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮÏਕੇ ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ, ਮੁੱਖ ਅਧਿਆਪਕ ਰਣਜੀਤ ਸਿੰਘ, ਵਰਿੰਦਰ ਸਿੰਘ ਤੇ ਹੋਰ¢ ਤਸਵੀਰ - ਹੁਸਨ ਲਾਲ <br/> 20-10-2025
ਕਿਸ਼ਨਗੜ੍ਹ 19 ਅਕਤੂਬਰ (ਹੁਸਨ ਲਾਲ)-ਤਹਿਸੀਲ ਜਲੰਧਰ-2 ਦੇ ਚਾਰ ਬਲਾਕ ਆਦਮਪੁਰ, ਅਲਾਵਲਪੁਰ, ਕਰਤਾਰਪੁਰ, ਭੋਗਪੁਰ ਦੀਆਂ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਪਚਰੰਗਾ ਵਿਖੇ ਸ਼ਾਨੋ ਸ਼Ïਕਤ ਨਾਲ ਸੰਪੰਨ ਹੋਈਆਂ¢ ਇਹਨਾਂ ਖੇਡਾਂ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਹੀ ਬਲਾਕ ਅਲਾਵਲਪੁਰ ਦੇ ਇੱਕ ਛੋਟੇ ਜਿਹੇ ਪਿੰਡ-ਰਾਣੀ ਭੱਟੀ ਦੇ ਬੱਚਿਆਂ ਦਾ ਸ਼ਤਰੰਜ ਅਤੇ ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਬ - ਦਬਾ ਬਰਕਰਾਰ ਰਿਹਾ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਰਾਣੀ ਭੱਟੀ ਸਕੂਲ ਦੇ 10 ਬੱਚਿਆਂ ਨੇ ਸ਼ਤਰੰਜ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਤਹਿਸੀਲ ਵਿੱਚ ਪਹਿਲੇ ਨੰਬਰ ਤੇ ਰਹੇ¢ ਸ਼ਤਰੰਜ ਵਿੱਚ ਲੜਕੀਆਂ ਦੀ ਟੀਮ ਵੀ ਤਹਿਸੀਲ ਵਿੱਚ ਪਹਿਲੇ ਨੰਬਰ ਤੇ ਰਹੀ ਅਤੇ ਲੜਕਿਆਂ ਦੀ ਟੀਮ ਵੀ ਪਹਿਲੇ ਨੰਬਰ ਤੇ ਰਹੀ¢ ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਰਾਣੀ ਭੱਟੀ ਸਕੂਲ ਦੀਆਂ ਸ਼ਤਰੰਜ ਦੀਆਂ ਦੋ ਟੀਮਾਂ ਸਟੇਟ ਲੈਵਲ ਤੱਕ ਖੇਡ ਕੇ ਆਈਆਂ ਹਨ ¢ ਇਸ ਦੇ ਨਾਲ ਹੀ ਬੈਡਮਿੰਟਨ ਵਿੱਚ ਵੀ ਪਿੰਡ ਰਾਣੀ ਭੱਟੀ ਦਾ ਲੜਕਾ ਅੰਮਿ੍ਤ ਕੁਮਾਰ ਨੇ ਤਹਿਸੀਲ ਵਿੱਚ ਪਹਿਲੇ ਨੰਬਰ ਤੇ ਰਹਿ ਕੇ ਗੋਲਡ ਮੈਡਲ ਜਿੱਤਿਆ¢ ਜੇਤੂ ਬੱਚਿਆਂ ਦੇ ਪਿੰਡ ਪਹੁੰਚਣ ਤੇ ਸਰਪੰਚ ਸ਼੍ਰੀ ਮੁਕੇਸ਼ ਚੰਦਰ ਸ਼ਰਮਾ ਆਪਣੀ ਪੂਰੀ ਪੰਚਾਇਤ ਅਤੇ ਨੰਬਰਦਾਰ ਸ਼੍ਰੀ ਬੀਰ ਚੰਦ ਸੁਰੀਲਾ (ਹਲਕਾ ਕੋਆਡੀਨੇਟਰ ਕਰਤਾਰਪੁਰ) ਉਚੇਚੇ ਤÏਰ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ¢ ਇਸ ਮÏਕੇ ਸਰਪੰਚ ਮੁਕੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਸਕੂਲ ਦੇ ਇੰਚਾਰਜ ਰਣਜੀਤ ਸਿੰਘ ਅਤੇ ਵਰਿੰਦਰ ਸਿੰਘ ਵਲੋਂ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਸਦਕਾ ਸਾਡਾ ਸਕੂਲ ਪੜ੍ਹਾਈ ਵਿੱਚ ਅਤੇ ਖੇਡਾਂ ਵਿੱਚ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਬਣਿਆ ਹੈ¢ ਉਨ੍ਹਾਂ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਝੋਨੇ ਦਾ ਝਾੜ ਘਟਣ 'ਤੇ ਸਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ-ਦੋਨਾ, ਭਿੰਦਾ <br/> ਅਗਲੀ ਖ਼ਬਰ ਲੋਕ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ-ਢਿੱਲੋਂ
Ad Position 24