ਜਲੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਵੱਲੋਂ 27ਵਾਂ ਸਾਲਾਨਾ 'ਮਾਂ ਭਗਵਤੀ ਜਾਗਰਣ' ਲਾਡੋਵਾਲੀ ਰੋਡ ਮਾਰਕੀਟ ਨੇੜੇ ਪ੍ਰੀਤ ਨਗਰ ਰੇਲਵੇ ਫਾਟਕ ਵਿਖੇ 25 ਅਕਤੂਬਰ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ¢ ਇਸ ਸੰਬੰਧੀ ਐਸੋਸੀਏਸ਼ਨ ਵੱਲੋਂ ਮਾਰਕੀਟ 'ਚ ਪੂਰਨ ਮਰਿਆਦਾ ਨਾਲ ਹਵਨ ਯੱਗ ਕਰ ਕੇ ਭੂਮੀ ਪੂਜਣ ਕੀਤਾ ਗਿਆ ਅਤੇ ਨਾਲ ਹੀ ਝੰਡੇ ਦੀ ਰਸਮ ਅਦਾ ਕੀਤੀ ਗਈ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਜਾਗਰਣ ਵਿਚ ਸ਼ਹਿਰ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸਮਾਗਮ ਦੌਰਾਨ ਮਾਤਾ ਰਾਣੀ ਦਾ ਦਰਬਾਰ ਅਤੇ ਸੁੰਦਰ ਝਾਕੀਆਂ ਦਰਸ਼ਨ ਯੋਗ ਹੋਣਗੀਆਂ | ਉਨ੍ਹਾਂ ਦੱਸਿਆ ਕਿ ਜਾਗਰਨ ਦੇ ਮੱਦੇਨਜ਼ਰ ਮਾਰਕੀਟ ਸ਼ਾਮ 5 ਵਜੇ ਤੋਂ ਬਾਅਦ ਬੰਦ ਰਹੇਗੀ ਅਤੇ ਮਾਰਕੀਟ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ¢ ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਟੀ.ਐੱਸ. ਰੰਧਾਵਾ, ਪ੍ਰਧਾਨ ਜੋਗਿੰਦਰ ਸਿੰਘ ਸੈਣੀ, ਜਨਰਲ ਸਕੱਤਰ ਸੁਦੇਸ਼ ਗੁਪਤਾ ਅਤੇ ਕੈਸ਼ੀਅਰ ਸੁਮਿਤ ਜਿੰਦਲ, ਪਵਨ ਕੁਮਾਰ, ਕੌਂਸਲਰ ਜਗਜੀਤ ਸਿੰਘ ਜੀਤਾ, ਅੰਕਿਤ ਅਗਰਵਾਲ, ਰਾਕੇਸ਼ ਕਾਲੀਆ, ਮੁਕੇਸ਼ ਕਾਲੀਆ, ਪ੍ਰਜੈ ਸ਼ਰਮਾ, ਸ਼ੈਂਕੀ, ਮਾਸਟਰ ਬਲਦੇਵ, ਸਤੀਸ਼ ਪਰਾਸ਼ਰ, ਸੁਮਿਤ, ਵਿਜੇ ਸੁਮਿਤ ਅਰੋੜਾ, ਸਤਨਾਮ ਸੇਠੀ, ਪੁਨੀਤ ਅਰੋੜਾ ਸਮੇਤ ਹੋਰ ਹਾਜ਼ਰ ਰਹੇ¢