ਜਲੰਧਰ, 19 ਅਕਤੂਬਰ (ਡਾ. ਜਤਿੰਦਰ ਸਾਬੀ)-ਦੇਸ਼ ਦੀਆਂ ਨਾਮੀ ਹਾਕੀ ਟੀਮਾਂ ਵਿਚਕਾਰ ਰੋਚਕ ਮੁਕਾਬਲੇ ਨਾਲ ਭਰਪੂਰ 42ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਚ ਸ਼ੁਰੂ ਹੋ ਰਿਹਾ ਹੈ¢ ਇਸ ਟੂਰਨਾਮੈਂਟ ਦਾ ਉਦਘਾਟਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਉਂਡਰ ਚਾਂਸਲਰ ਡਾ. ਅਸ਼ੋਕ ਮਿੱਤਲ ਸ਼ਾਮ 6:15 ਵਜੇ ਕਰਨਗੇ | ਇਸ ਟੂਰਨਾਮੈਂਟ ਵਿਚ ਪਿਛਲੇ ਸਾਲ ਦੀ ਚੈਂਪੀਅਨ ਟੀਮ ਇੰਡੀਅਨ ਆਇਲ ਮੁੰਬਈ ਅਤੇ ਉਪ-ਜੇਤੂ ਭਾਰਤ ਪੈਟਰੋਲੀਅਮ, ਮੁੰਬਈ ਸਮੇਤ ਦੇਸ਼ ਦੀਆਂ 12 ਉੱਚ ਕੋਟੀ ਦੀਆਂ ਟੀਮਾਂ ਇਸ ਟੂਰਨਾਮੈਂਟ ਵਿਚ ਆਪਣਾ ਜÏਹਰ ਦਿਖਾਉਣਗੀਆਂ¢ ਉਦਘਾਟਨੀ ਸਮਾਗਮ 'ਤੇ ਇੰਡੀਅਨ ਆਇਲ ਦੇ ਚੀਫ਼ ਜਨਰਲ ਮੈਨੇਜਰ (ਓਪਰੇਸ਼ਨ) ਯਸ਼ਪਾਲ ਕਾਂਤ ਗੈੱਸਟ ਆਫ਼ ਆਨਰ ਹੋਣਗੇ, ਜਦਕਿ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ (ਸੈਂਟਰਲ) ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵਿਸ਼ੇਸ਼ ਮਹਿਮਾਨ ਹੋਣਗੇ | 10 ਦਿਨਾਂ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ ਫਲੱਡ ਲਾਈਟਾਂ ਹੇਠਾਂ ਹੋਵੇਗਾ ਅਤੇ ਹੋਣ ਹਰ ਰੋਜ਼ ਸ਼ਾਮ 4:30 ਵਜੇ ਤੋਂ ਦੋ-ਦੋ ਮੈਚ ਖੇਡੇ ਜਾਣਗੇ¢ ਟੂਰਨਾਮੈਂਟ ਨੂੰ ਹੋਰ ਰੋਚਕ ਬਣਾਉਣ ਲਈ 'ਸੁਰਜੀਤ ਹਾਕੀ ਦੇਖੋ-ਆਲਟੋ ਕਾਰ ਜਿੱਤੋ' ਦੇ ਨਾਅਰੇ ਹੇਠ ਦਰਸ਼ਕਾਂ ਵਿਚ ਉਤਸ਼ਾਹ ਪੈਦਾ ਕੀਤਾ ਜਾ ਰਿਹਾ ਹੈ¢ ਇਸ ਤਹਿਤ ਸਟੇਡੀਅਮ ਦੇ ਐਂਟਰੀ ਗੇਟ 'ਤੇ ਪਹੁੰਚਣ ਵਾਲੇ ਹਰ ਦਰਸ਼ਕ ਨੂੰ ਲਗਾਤਾਰ 10 ਦਿਨ ਤੱਕ ਇੱਕ ਕੂਪਨ ਦਿੱਤਾ ਜਾਵੇਗਾ¢ ਟੂਰਨਾਮੈਂਟ ਦੇ ਫਾਈਨਲ ਮੈਚ ਤੋਂ ਤੁਰੰਤ ਬਾਅਦ ਇਨ੍ਹਾਂ ਕੂਪਨਾਂ ਵਿਚੋਂ ਇੱਕ ਦਰਸ਼ਕ ਦਾ ਆਲਟੋ ਕਾਰ ਦਾ ਇਨਾਮ ਕਢਿਆ ਜਾਵੇਗਾ¢ ਇਹ ਕਾਰ ਐਨ.ਆਰ.ਆਈ. ਸਤਨਾਮ ਸਿੰਘ 'ਸੱਤਾ ਭਲਵਾਨ' (ਅਮਰੀਕਾ) ਵੱਲੋਂ ਸਪਾਂਸਰ ਕੀਤੀ ਗਈ ਹੈ | ਇਸ ਤੋਂ ਇਲਾਵਾ ਹੋਰ ਵੀ ਇਨਾਮ ਵੀ ਦਿੱਤੇ ਜਾਣਗੇ¢