31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ਼ਾਹਕੋਟ ਦੇ ਲੋਕ ਪਟਾਕਿਆਂ ਰਹਿਤ 'ਹਰੀ ਦੀਵਾਲੀ' ਮਨਾਉਣ-ਐੱਮ.ਸੀ ਸਵੀਨਾ ਕੁਮਰਾ

Ad Position 21
No active advertisement
ਅਜੀਤ ਡੈਸਕ 20-10-2025
ਸ਼ਾਹਕੋਟ, 19 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਵਾਰਡ ਨੰਬਰ 5 ਦੀ ਐੱਮ.ਸੀ ਸ਼੍ਰੀਮਤੀ ਸਵੀਨਾ ਕੁਮਰਾ ਤੇ ਉਨ੍ਹਾਂ ਦੇ ਪਤੀ ਟਿੰਪੀ ਕੁਮਰਾ ਸਮਾਜ ਸੇਵਕ ਨੇ ਸ਼ਾਹਕੋਟ ਵਾਸੀਆਂ ਨੂੰ ਵਾਤਾਵਰਨ ਪੱਖੀ 'ਹਰੀ ਦੀਵਾਲੀ' ਮਨਾਉਣ ਦਾ ਸੱਦਾ ਦਿੱਤਾ ਹੈ, ਜਿਸ ਦਾ ਮੁੱਖ ਮਕਸਦ ਵਾਤਾਵਰਨ ਦੀ ਸ਼ੱਧਤਾ ਤੇ ਕੁਦਰਤ ਦੀ ਸੰਭਾਲ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਜਾਂਦੀ ਹੈ | ਇਹ ਸਿਰਫ਼ ਵਾਤਾਵਰਨ ਦਾ ਮਾਮਲਾ ਨਹੀਂ ਹੈ, ਸਗੋਂ ਇਹ ਸਾਡੇ ਫੇਫੜਿਆਂ, ਦਿਲ ਤੇ ਸਮੁੱਚੀ ਸਿਹਤ ਦਾ ਮਾਮਲਾ ਹੈ | ਪਟਾਕਿਆਂ ਦੇ ਧੂਏਾ ਤੋਂ ਬਜ਼ੁਰਗਾਂ, ਬੱਚਿਆਂ ਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੁੰਦੀ ਹੈ | ਸ਼੍ਰੀਮਤੀ ਕੁਮਰਾ ਨੇ ਕਿਹਾ ਕਿ ਪਟਾਕਿਆਂ 'ਤੇ ਖਰਚ ਕੀਤੇ ਜਾਣ ਵਾਲੇ ਪੈਸੇ ਨੂੰ ਕਿਸੇ ਸਮਾਜਿਕ ਕਾਰਜ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਲੋੜਵੰਦ ਬੱਚਿਆਂ ਨੂੰ ਸਿੱਖਿਆ ਸਮੱਗਰੀ ਦੇਣਾ ਜਾਂ ਕਿਸੇ ਪਿੰਡ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਉਣਾ | ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਇਸ ਦੀਵਾਲੀ 'ਤੇ ਘੱਟੋ-ਘੱਟ ਇਕ ਪੌਦਾ ਲਗਾਉਣਾ ਚਾਹੀਦਾ ਹੈ | ਆਓ ਆਪਾਂ ਸਾਰੇ ਇੱਕ ਅਜਿਹੀ ਦੀਵਾਲੀ, ਜਿੱਥੇ ਖੁਸ਼ੀ ਤਾਂ ਹੋਵੇ, ਪਰ ਪ੍ਰਦੂਸ਼ਣ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਆਪੀ ਫਾਊਾਡੇਸ਼ਨ ਕਰਤਾਰਪੁਰ ਵਲੋਂ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ <br/> ਅਗਲੀ ਖ਼ਬਰ ਤਿਉਹਾਰਾਂ ਦÏਰਾਨ ਸਰਕਾਰੀ ਕਰਮਚਾਰੀਆਂ ਤੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਮਾਨ ਸਰਕਾਰ- ਰੰਧਾਵਾ
Ad Position 24