ਜੰਡਿਆਲਾ ਮੰਜਕੀ, 19 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਬੰਡਾਲਾ ਵਿੱਚ ਇੱਕ ਨਾਮ ਮਾਲੂਮ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਥਾਣਾ ਨੂਰਮਹਿਲ ਅਨੁਸਾਰ ਉਕਤ ਲਾਸ਼ ਬੰਡਾਲਾ ਦੀ ਦਾਣਾ ਮੰਡੀ ਕੋਲੋਂ ਮਿਲੀ ਹੈ ਅਤੇ ਉਸਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਫਿਲੌਰ ਰੱਖਿਆ ਗਿਆ ਹੈ | ਥਾਣਾ ਮੁਖੀ ਨੇ ਕਿਹਾ ਕਿ ਕੱਟੀ ਹੋਈ ਦਾੜੀ ਮੁੱਛ ਰੱਖੇ ਮੋਨੇ 60-70 ਸਾਲਾ ਉਕਤ ਵਿਅਕਤੀ ਸਬੰਧੀ ਗੁੰਮਸ਼ੁਦਗੀ ਜਾਂ ਬਿਨਾਂ ਦੱਸੇ ਘਰੋਂ ਚਲੇ ਜਾਣ ਸਬੰਧੀ ਕੋਈ ਵੀ ਜਾਣਕਾਰੀ ਥਾਣਾ ਨੂਰਮਹਿਲ ਨੂੰ ਦਿੱਤੀ ਜਾ ਸਕਦੀ ਹੈ |