ਮਲਸੀਆਂ, 31 ਅਕਤੂਬਰ (ਸੁਖਦੀਪ ਸਿੰਘ)-ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਜਲੰਧਰ) ਵਿਖੇ ਐਨ.ਸੀ.ਸੀ. ਦੇ ਫ਼ਸਟ ਅਫ਼ਸਰ ਵਿਨੇ ਕੁਮਾਰ ਧਨੋਰੀਆ ਨੂੰ ਮੁੱਖ ਅਫ਼ਸਰ ਦੇ ਰੈਂਕ ਵਜੋਂ ਤਰੱਕੀ ਮਿਲਣ ਤੋਂ ਬਾਅਦ 2 ਪੰਜਾਬ ਬਟਾਲੀਅਨ ਐਨ.ਸੀ.ਸੀ. ਜਲੰਧਰ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਅਤੇ ਕਰਨਲ ਦਲਬੀਰ ਸਿੰਘ ਨੇ ਉਨ੍ਹਾਂ ਦੇ ਮੋਢਿਆਂ 'ਤੇ ਅਸ਼ੋਕ ਸਤੰਭ (ਤਰੱਕੀ ਦੇ ਚਿੰਨ੍ਹ) ਲਗਾਏ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਅਧਿਕਾਰੀਆਂ ਨੇ ਮੁੱਖ ਅਫ਼ਸਰ ਵਿਨੇ ਕੁਮਾਰ ਧਨੋਰੀਆ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ 'ਚ ਦੇਸ਼ ਸੇਵਾ ਪ੍ਰਤੀ ਇੱਕ ਜ਼ਜਬਾ ਤੇ ਜਨੂੰਨ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਵਿਨੇ ਕੁਮਾਰ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ | ਇਸ ਮੌਕੇ ਵਿਦਿਆਲਿਆ ਦੇ ਪਿ੍ੰਸੀਪਲ ਅਰੁਣ ਕੁਮਾਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਅਫ਼ਸਰ ਵਿਨੇ ਕੁਮਾਰ ਧਨੋਰੀਆ ਵਿਦਿਆਰਥੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ, ਜਿੰਨ੍ਹਾਂ ਦੀ ਮਿਹਨਤ ਬਾਰੇ ਉਨ੍ਹਾਂ ਦੀ ਤਰੱਕੀ ਤੋਂ ਸਾਫ਼ ਪਤਾ ਚੱਲਦਾ ਹੈ | ਉਨ੍ਹਾਂ ਭਵਿੱਖ ਲਈ ਵੀ ਮੁੱਖ ਅਫ਼ਸਰ ਵਿਨੇ ਕੁਮਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਮੁੱਖ ਅਫ਼ਸਰ ਧਨੋਰੀਆ ਨੇ ਕਰਨਲ ਵਿਨੋਦ ਜੋਸ਼ੀ, ਕਰਨਲ ਦਲਬੀਰ ਸਿੰਘ, 2 ਪੰਜਾਬ ਬਟਾਲੀਅਨ ਦੇ ਸਟਾਫ਼, ਪਿ੍ੰਸੀਪਲ ਅਰੁਣ ਕੁਮਾਰ, ਵਿਦਿਆਲਿਆ ਦੇ ਸਮੂਹ ਸਟਾਫ਼ ਤੇ ਐਨ.ਸੀ.ਸੀ. ਕੈਡਿਟਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਉਨ੍ਹਾਂ ਨੂੰ ਇਹ ਰੈਂਕ ਮਿਲਿਆ ਹੈ | ਇਸ ਮੌਕੇ ਵਿਦਿਆਲਿਆ ਦੇ ਸਮੂਹ ਸਟਾਫ਼ ਵਲੋਂ ਵੀ ਉਨ੍ਹਾਂ ਨੂੰ ਤਰੱਕੀ ਮਿਲਣ 'ਤੇ ਵਧਾਈ ਦਿੱਤੀ |