ਭੋਗਪੁਰ, 31 ਅਕਤੂਬਰ (ਕਮਲਜੀਤ ਸਿੰਘ ਡੱਲੀ)-ਜਲੰਧਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਬੱਸ ਵਿੱਚ ਚੜ੍ਹਦੇ ਸਮੇਂ ਐਡਵੋਕੇਟ ਸੰਦੀਪ ਕੁਮਾਰੀ ਦਾ ਮੋਬਾਇਲ ਜਲੰਧਰ ਬੱਸ ਸਟੈਂਡ ਵਿੱਚ ਹੀ ਚੋਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸੰਦੀਪ ਕੁਮਾਰੀ ਵਾਸੀ ਪਿੰਡ ਮੋਗਾ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਜਲੰਧਰ ਕੋਰਟ ਕੰਪਲੈਕਸ ਵਿਚੋਂ ਆਪਣਾ ਕੰਮ ਕਰਨ ਤੋਂ ਬਾਅਦ ਦੁਪਹਿਰ 12.40 ਵਜੇ ਦੇ ਲਗਭਗ ਦਸੂਹਾ ਕੋਰਟ ਵਿਚ ਇਕ ਕੇਸ ਦੀ ਬਹਿਸ ਸਬੰਧੀ ਜਾ ਰਹੇ ਸੀ | ਜਦੋਂ ਉਹ ਬੱਸ ਵਿਚ ਚੜ੍ਹਨ ਲੱਗੀ ਤਾਂ ਕਿਸੇ ਨੇ ਭੀੜ ਦਾ ਫਾਇਦਾ ਉਠਾ ਕੇ ਉਹਨਾਂ ਦੀ ਕੋਟ ਦੀ ਜੇਬ ਵਿਚੋਂ ਬੜੀ ਹੁਸ਼ਿਆਰੀ ਨਾਲ ਫੋਨ ਕੱਢ ਲਿਆ | ਜਦੋਂ ਉਹ ਬੱਸ ਵਿਚ ਸੀਟ 'ਤੇ ਬੈਠਣ ਲੱਗੇ ਤਾਂ ਉਹਨਾਂ ਆਪਣੀ ਜੇਬ ਦੇਖੀ ਤਾਂ ਮੋਬਾਇਲ ਨਹੀਂ ਸੀ | ਫਿਰ ਉਹਨਾਂ ਨੇ ਇਸ ਬਾਰੇ ਬੱਸ ਵਿਚ ਬੈਠੇ ਲੋਕਾਂ ਨੂੰ ਦੱਸਿਆ ਅਤੇ ਕਿਸੇ ਸਵਾਰੀ ਦੇ ਫੋਨ ਤੋਂ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਪਤੀ ਨੇ ਉਸੇ ਸਮੇਂ ਪੰਜਾਬ ਪੁਲਿਸ ਦੇ ਹੈਲਪਲਾਈਨ 112 ਨੰਬਰ 'ਤੇ ਸ਼ਿਕਾਇਤ ਦਰਜ ਕਾਰਵਾਈ | ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਬੱਸ ਸਟੈਂਡ ਦੇ ਉਸੇ ਕਾਊਾਟਰ ਤੋਂ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਬੱਸ ਵਿੱਚੋ ਫੋਨ ਚੋਰੀ ਹੁੰਦੇ ਹਨ ਪਰੰਤੂ ਪੁਲਿਸ ਪ੍ਰਸ਼ਾਸ਼ਨ ਵਲੋਂ ਇਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਅਤੇ ਲੁਟੇਰੇ ਸ਼ਰੇਆਮ ਬੱਸ ਸਟੈਂਡ ਜਲੰਧਰ ਤੋਂ ਚੋਰੀਆਂ ਕਰ ਰਹੇ ਹਨ | ਇਸ ਸਬੰਧੀ ਉਹਨਾਂ ਵਲੋਂ ਸਾਂਝ ਕੇਂਦਰ ਦੀ ਵੈੱਬਸਾਈਟ 'ਤੇ ਵੀ ਆਨਲਾਈਨ ਸ਼ਿਕਾਇਤ ਕਰ ਦਿੱਤੀ ਹੈ |