ਮਲਸੀਆਂ, 1 ਨਵੰਬਰ (ਸੁਖਦੀਪ ਸਿੰਘ)-ਲੱਡੂ ਪਹਿਲਵਾਨ, ਬਚਿੱਤਰ ਸਿੰਘ, ਜਗਰੂਪ ਸਿੰਘ, ਪਰਮਿੰਦਰ ਸਿੰਘ, ਲੱਖ ਦਾਤਾ ਪੀਰ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਮੀਰਪੁਰ ਸੈਦਾਂ (ਸ਼ਾਹਕੋਟ) ਵਲੋਂ ਲੱਖ ਦਾਤਾ ਪੀਰ ਨੂੰ ਸਮਰਪਿਤ 10ਵਾਂ ਸਲਾਨਾ ਛਿੰਝ ਮੇਲਾ ਪਿੰਡ ਮੀਰਪੁਰ ਸੈਦਾਂ ਵਿਖੇ 3 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ | ਇਸ ਸੰਬੰਧੀ ਪ੍ਰਸਿੱਧ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਨੇ ਦੱਸਿਆ ਕਿ ਛਿੰਝ ਮੇਲੇ ਤੋਂ ਪਹਿਲਾਂ ਸੰਗਤਾਂ ਵਲੋਂ ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ, ਉਪਰੰਤ ਸਵੇਰੇ 11 ਵਜੇ ਸਿੰਧੜ ਪਰਿਵਾਰ ਵਲੋਂ ਖੇਡਾਂ ਦਾ ਉਦਘਾਟਨ ਕੀਤਾ ਜਾਵੇਗਾ | ਇਸ ਮੌਕੇ ਦੁਪਹਿਰ 1 ਵਜੇ ਕਬੱਡੀ ਦਾ ਸ਼ੋ-ਮੈਚ ਹੋਵੇਗਾ ਅਤੇ ਛਿੰਝ ਦੁਪਹਿਰ 2 ਵਜੇ ਸ਼ੁਰੂ ਹੋਵੇਗੀ, ਜਿਸ ਦੌਰਾਨ ਸਿਮਰਨ ਮੁਕੰਦਪੁਰ, ਜੱਸ ਪੱਟੀ, ਮਨਕਰਨ ਡੂਮਛੇੜੀ, ਭੁਪਿੰਦਰ ਅਜਨਾਲਾ, ਸੁਖਮਨ, ਜਸ਼ਨ ਪੱਟੀ, ਜੋਬਨ ਪੱਟੀ, ਕਨਵਰ ਆਦਿ ਚੋਟੀ ਦੇ ਪਹਿਲਵਾਨ ਆਪਣੀ ਭਲਵਾਨੀ ਦੇ ਜ਼ੌਹਰ ਵਿਖਾਉਣਗੇ | ਇਸ ਮੌਕੇ ਬਲਦੇਵ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਬਿੱਟੂ ਕੋਚ, ਲੱਡੂ ਪਹਿਲਵਾਨ, ਸੁਰਿੰਦਰ ਕੌਰ, ਨਿਰਮਲਜੀਤ ਕੌਰ, ਸ਼ਰਨਜੀਤ ਕੌਰ, ਗੁਰਬਾਜ ਸਿੰਘ, ਬਲਰਾਜ ਸਿੰਘ, ਸਹਿਯਾਦ ਸਿੰਘ, ਸਨੂੰ ਦਾਸੀਕੇ ਆਦਿ ਹਾਜ਼ਰ ਸਨ |