ਜਲੰਧਰ, 21 ਨਵੰਬਰ (ਜਸਪਾਲ ਸਿੰਘ, ਸ਼ੈਲੀ)-ਲੂਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦ ਬਲਾਈਾਡ, ਸਟੇਟ ਆਫ਼ ਪੰਜਾਬ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 3 ਰੋਜ਼ਾ ਰਾਸ਼ਟਰੀ ਮੁਕਾਬਲਾ 2025 ਦੀ ਸ਼ੁਰੂਆਤ ਹੋਈ | ਅੱਜ ਪਹਿਲੇ ਦਿਨ ਮੁੱਖ ਮਹਿਮਾਨਾਂ 'ਚ ਡਾ. ਸੌਰਵ ਲਖਨਪਾਲ, ਐਗਜ਼ੀਕਿਊਟਿਵ ਡੀਨ ਅਤੇ ਡਾ. ਨਿਤਿਨ ਭਾਰਦਵਾਜ, ਅਸਿਸਟੈਂਟ ਡੀਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਸੁਭਾਸ਼ ਸ਼ਰਮਾ, ਆਮ ਆਦਮੀ ਪਾਰਟੀ, ਜਲੰਧਰ ਪਹੁੰਚੇ ਅਤੇ ਸਾਰਿਆਂ ਦਾ ਉਤਸ਼ਾਹ ਵਧਾਇਆ | ਐਸੋਸੀਏਸ਼ਨ ਦੇ ਪ੍ਰਧਾਨ ਵਿਕਰਾਂਤ ਦੱਤਾ ਨੇ ਦੱਸਿਆ ਕਿ ਉਕਤ ਸਮਾਗਮ ਦੌਰਾਨ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ ਨੇਤਰਹੀਣ ਵਿਦਿਆਰਥੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ | ਪਹਿਲੇ ਦਿਨ, ਜੂਨੀਅਰ ਲਾਈਟ ਮਿਊਜ਼ਿਕ ਸ਼੍ਰੇਣੀ 'ਚ ਨੌਜਵਾਨ ਭਾਗੀਦਾਰਾਂ ਨੇ ਸੁਰ, ਆਤਮਵਿਸ਼ਵਾਸ ਅਤੇ ਟੀਮ ਵਰਕ ਨਾਲ ਭਰੇ ਸਮੂਹ ਪ੍ਰਦਰਸ਼ਨ ਦਿੱਤੇ | ਜੱਜਾਂ ਨੇ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ | ਸੀਨੀਅਰ ਕਲਾਸੀਕਲ ਸੰਗੀਤ ਮੁਕਾਬਲੇ ਦੌਰਾਨ, ਸੀਨੀਅਰ ਭਾਗੀਦਾਰਾਂ ਨੇ ਕਲਾਸੀਕਲ ਗਾਇਨ, ਰਾਗਾਂ ਦੀ ਮੁਹਾਰਤ ਅਤੇ ਡੂੰਘੀ ਸੰਗੀਤਕ ਸਮਝ ਵਿਚ ਆਪਣੀ ਦਿ੍ੜਤਾ ਦਾ ਪ੍ਰਦਰਸ਼ਨ ਕੀਤਾ | ਬ੍ਰੇਲ ਰੀਡਿੰਗ ਮੁਕਾਬਲੇ ਦੌਰਾਨ, ਭਾਗੀਦਾਰਾਂ ਨੇ ਤੇਜ਼ ਅਤੇ ਸਹੀ ਬ੍ਰੇਲ ਰੀਡਿੰਗ ਦਾ ਪ੍ਰਦਰਸ਼ਨ ਕੀਤਾ | ਸ਼ਤਰੰਜ ਟੂਰਨਾਮੈਂਟ ਦੇ ਤਿੰਨ ਦੌਰ 'ਚ ਭਾਗੀਦਾਰਾਂ ਨੇ ਬੇਮਿਸਾਲ ਰਣਨੀਤੀ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਅਨੀਤਾ ਦੱਤਾ (ਸਕੱਤਰ), ਤੇਜਿੰਦਰ ਸਿੰਘ (ਖਜ਼ਾਨਚੀ), ਇੰਦਰਪ੍ਰੀਤ ਸਿੰਘ (ਚੇਅਰਪਰਸਨ), ਅਸ਼ਵਨੀ ਬਖਸ਼ੀ (ਉਪ ਪ੍ਰਧਾਨ), ਅਵਤਾਰ ਸਿੰਘ (ਸੰਯੁਕਤ ਸਕੱਤਰ), ਬਿਹਾਰੀ ਲਾਲ (ਸਲਾਹਕਾਰ), ਅਤੇ ਕਾਰਜਕਾਰੀ ਮੈਂਬਰ ਕਸ਼ਮੀਰਾ ਸਿੰਘ, ਮਹਿਕ ਗਿੱਲ, ਮਾਸਟਰ ਗੁਰਸ਼ਰਨ ਸਿੰਘ, ਮਾਸਟਰ ਅਮਰੀਕ ਸਿੰਘ ਅਤੇ ਪ੍ਰਦੀਪ ਕੁਮਾਰ ਮੌਜੂਦ ਸਨ |