16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਵਾਂ ਪਿੰਡ ਦੋਨੇਵਾਲ ਦੇ ਛਿੰਝ ਮੇਲੇ ਮੌਕੇ ਸ਼ਾਹਕੋਟ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਸੈਮੀਨਾਰ 24 ਨੂੰ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 23-11-2025
ਲੋਹੀਆਂ ਖਾਸ, 22 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਨਵਾਂ ਪਿੰਡ ਦੋਨੇਵਾਲ, ਸਮੂਹ ਨਗਰ ਨਿਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ 2 ਰੋਜ਼ਾ ਖੇਡ ਮੇਲੇ ਮੌਕੇ 24 ਅਤੇ 25 ਨਵੰਬਰ ਨੂੰ 'ਪੰਜਾਬ ਪੁਲਿਸ, ਜਿਲ੍ਹਾ ਜਲੰਧਰ (ਦਿਹਾਤੀ) ਸਬ ਡਵੀਜਨ ਸ਼ਾਹਕੋਟ ਵਲੋਂ 'ਸ਼ਹੀਦ ਊਧਮ ਸਿੰਘ ਸਟੇਡੀਅਮ ਨਵਾਂ ਪਿੰਡ ਦੋਨੇਵਾਲ' ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਸੰਬੰਧੀ ਸੈਮੀਨਾਰ ਕਰਵਾਇਆ ਜਾਵੇਗਾ | ਇਸ ਸੰਬੰਧੀ ਸ਼ਾਹਕੋਟ ਦੇ ਡੀ.ਐੱਸ.ਪੀ. ਸ਼੍ਰੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਚਲਾਏ ਹੋਏ 'ਯੁੱਧ ਨਸ਼ਿਆਂ ਵਿਰੁੱਧ' ਨੂੰ ਸ਼ਾਹਕੋਟ ਸਬ ਡਵੀਜਨ ਅੰਦਰ ਹੋਰ ਗਤੀਸ਼ੀਲ ਬਣਾਉਣ ਲਈ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਉਚੇਚੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਨਵਾਂ ਪਿੰਡ ਦੋਨੇਵਾਲ ਵਿਖੇ ਪੁੱਜ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ ਸੇਵਾ ਮੁਕਤ ਏ.ਐੱਸ.ਆਈ. ਅਵਤਾਰ ਸਿੰਘ ਖਿੰਡਾ ਸਰਪੰਚ ਅਤੇ ਛਿੰਝ ਕਮੇਟੀ ਦੇ ਪ੍ਰਬੰਧਾਂ ਹੇਠ ਕਰਵਾਏ ਜਾ ਰਹੇ ਇਸ 'ਯੁੱਧ ਨਸ਼ਿਆਂ ਵਿਰੁੱਧ' ਸਮਾਗਮ 'ਚ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਦੇ ਹੋਏ ਖੇਡਾਂ ਵੱਲ ਤੋਰਨ ਦੇ ਉਪਰਾਲੇ ਅਤੇ ਪ੍ਰੇਰਣਾ ਹੋਵੇਗੀ | ਇਸ ਮੌਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਖਿੰਡਾ, ਸਾਬਕਾ ਸਰਪੰਚ ਆਗੂ ਰਾਜਵੰਤ ਸਿੰਘ ਰਾਜਾ ਚੰਦੀ, ਪੰਚ ਸੁਖਵਿੰਦਰ ਸਿੰਘ ਚਤਰੱਥ ਅਤੇ ਚਤਰੱਥ ਬੱਸ ਵਾਲੇ ਕਾਲਾ ਚਤਰੱਥ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਚਲਾਨ ਕੱਟਣ 'ਚ ਮਸਤ... ਪੁਲਿਸ ਦੀ ਢਿੱਲ ਕਾਰਨ ਬੱਸ ਚਾਲਕ ਸੜਕ ਵਿਚਕਾਰ ਬੱਸਾਂ ਖੜ੍ਹੀਆਂ ਕਰਕੇ ਸ਼ਰੇਆ... ਅਗਲੀ ਖ਼ਬਰ 8ਵੀਂ ਨੈਸ਼ਨਲ ਕੈਡੇਟ ਤਾਈਕਵਾਂਡੋ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ
Ad Position 24