ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦੋਆਬਾ ਚੌਕ ਨੇੜੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Ad Position 21
No active advertisement
ਅਜੀਤ ਡੈਸਕ 06-12-2025
ਮਕਸੂਦਾਂ, 5 ਦਸੰਬਰ (ਸੌਰਵ ਮਹਿਤਾ)-ਥਾਣਾ 8 ਦੇ ਅਧੀਨ ਆਉਂਦੇ ਦੋਆਬਾ ਚੌਕ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਰਾਹਗੀਰਾਂ ਵਲੋਂ ਜਦ ਸੜਕ 'ਤੇ ਪਈ ਵਿਅਕਤੀ ਦੀ ਲਾਸ਼ ਦੇਖੀ ਗਈ ਤਾਂ ਉਨ੍ਹਾਂ ਤੁਰੰਤ ਪੁਲਿਸ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ | ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੇ ਸਬ ਇੰਸਪੈਕਟਰ ਜਗਦੀਸ਼ ਲਾਲ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ | ਸਬ ਇੰਸਪੈਕਟਰ ਜਗਦੀਸ਼ ਲਾਲ ਵਲੋਂ ਮੌਕੇ 'ਤੇ ਪਹੁੰਚ ਨੇੜੇ ਦੇ ਲੋਕਾਂ ਕੋਲੋਂ ਮਿ੍ਤਕ ਵਿਅਕਤੀ ਦੀ ਪਹਿਚਾਣ ਕਰਵਾਉਣੀ ਚਾਹੀ ਪਰ ਕਿਸੇ ਵਲੋਂ ਮਿ੍ਤਕ ਨੂੰ ਨਹੀਂ ਪਹਿਚਾਨਿਆ ਗਿਆ | ਫਿਲਹਾਲ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ | ਉੱਥੇ ਸਬ ਇੰਸਪੈਕਟਰ ਜਗਦੀਸ਼ ਲਾਲ ਦਾ ਕਹਿਣਾ ਹੈ ਕਿ ਜੇਕਰ ਮਿ੍ਤਕ ਦੀ ਕੋਈ ਪਹਿਚਾਨ ਨਾ ਹੋ ਸਕੀ ਤਾਂ ਬਣਦੀ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਪੋਸਟਮਾਰਟਮ ਕਰਵਾ ਸੰਸਕਾਰ ਕਰਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਕਰਵਾਏ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ
Ad Position 24
No active advertisement