ਚੁਗਿੱਟੀ/ ਜੰਡੂਸਿੰਘਾ, 5 ਦਸੰਬਰ (ਨਰਿੰਦਰ ਲਾਗੂ)-ਵੀਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਭਾਰਤ ਨਗਰ ਨੇੜੇ ਗੁਰੂ ਨਾਨਕਪੁਰਾ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਹੋਏ ਦੀਵਾਨ 'ਚ ਰਾਗੀ ਭਾਈ ਬਲਵਿੰਦਰ ਸਿੰਘ, ਰਾਗੀ ਭਾਈ ਸਰਬਜੀਤ ਸਿੰਘ ਖਡੂਰ ਸਾਹਿਬ ਵਾਲੇ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਇਸ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ ਵਾਲਿਆਂ ਆਖਿਆ ਕਿ ਮਨੁੱਖੀ ਜਨਮ ਦਾ ਲਾਹਾ ਲੈਣ ਲਈ ਵੱਧ ਤੋਂ ਵੱਧ ਸਮਾਂ ਪ੍ਰਮਾਤਮਾ ਦੀ ਭਗਤੀ ਵਿੱਚ ਗੁਜ਼ਾਰਨਾ ਚਾਹੀਦਾ ਹੈ | ਸਮਾਪਤੀ 'ਤੇ ਮੁੱਖ ਪ੍ਰਬੰਧਕ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਮੇਅਰ ਵਨੀਤ ਧੀਰ, ਹਲਕਾ ਇੰਚਾਰਜ਼ ਨਿਤਿਨ ਕੋਹਲੀ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਕਤ ਇਲਾਕੇ ਤੋਂ ਵੱਖ-ਵੱਖ ਪਤਵੰਤੇ ਸੱਜਣ ਹਾਜ਼ਰ ਸਨ |