31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪਹਿਲਵਾਨ ਨੇ ਖੇਲੋ ਇੰਡੀਆ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 07-12-2025
ਆਦਮਪੁਰ, 6 ਦਸੰਬਰ (ਹਰਪ੍ਰੀਤ ਸਿੰਘ)-ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਅਤੇ ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਦਲ ਸਿੰਘ ਨੇ ਰਾਜਸਥਾਨ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਪੁਰਸ਼ਾਂ ਦੇ 60 ਕਿਲੋ ਭਾਰ ਕੁਸ਼ਤੀ ਮੁਕਾਬਲੇ ਵਿੱਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਪਹਿਲਵਾਨ ਨੂੰ 11-2 ਦੇ ਮੁਕਾਬਲੇ ਨਾਲ ਹਰਾ ਕੇ ਸੋਨ ਤਗਮਾ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ | ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ ਖਿਡਾਰੀ ਦਾ ਯੂਨੀਵਰਸਿਟੀ ਵਿੱਚ ਆਉਣ ਤੇ ਖਿਡਾਰੀ ਬਾਦਲ ਸਿੰਘ ਦੀ ਖੇਡ ਭਾਵਨਾ, ਸਮਰਪਣ ਅਤੇ ਸਖ਼ਤ ਮਿਹਨਤ ਸਦਕਾ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਲਈ ਬੜੀ ਮਾਣਮੱਤੀ ਹੈ | ਉਹਨਾਂ ਨੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਕੋਚ ਡਾ. ਕੇ.ਪੀ.ਐੱਸ. ਮਾਹੀ ਅਤੇ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ | ਇਸ ਮੌਕੇ ਰੂਪ ਸਿੰਘ, ਡਿਪਟੀ ਰਜਿਸਟਰਾਰ, ਪ੍ਰੋ. ਪ੍ਰਭਜੋਤ ਸਿੰਘ ਅਤੇ ਪ੍ਰੋ. ਲਵਪ੍ਰੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਦੇ ਖ਼ਜ਼ਾਨਾ ਦਫ਼ਤਰ 'ਚ ਲਗਾਇਆ ਤਿੰਨ ਰੋਜ਼ਾ 'ਪੈਨਸ਼ਨਰ ਸੇਵਾ ਮੇਲਾ' ਅਗਲੀ ਖ਼ਬਰ ਹੈਰੋਇਨ ਅਤੇ 2 ਲੱਖ 5 ਹਜ਼ਾਰ ਡਰੱਗ ਮਨੀ ਸਮੇਤ ਦੋ ਗਿ੍ਫ਼ਤਾਰ
Ad Position 24