31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦ ਓਪਨ ਡੋਰ ਚਰਚ ਖੋਜੇਵਾਲਾ ਕਪੂਰਥਲਾ ਵਿਖੇ ਮਨਾਇਆ ਜਾਵੇਗਾ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜਾ

Ad Position 21
No active advertisement
ਅਜੀਤ ਡੈਸਕ 07-12-2025
ਜਲੰਧਰ, ਕਪੂਰਥਲਾ, 6 ਦਸੰਬਰ (ਜਸਪਾਲ ਸਿੰਘ)-ਦ ਓਪਨ ਡੋਰ ਚਰਚ ਖੋਜੇਵਾਲਾ ਕਪੂਰਥਲਾ ਵਿਖੇ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਦ ਓਪਨ ਡੋਰ ਚਰਚ ਖੋਜੇਵਾਲਾ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਖੋਜੇਵਾਲ ਚਰਚ ਵਿਖੇ ਤਿਆਰੀਆਂ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ 25 ਦਿਸੰਬਰ ਨੂੰ ਕਿ੍ਸਮਿਸ ਮਨਾਉਣ ਤੋਂ 18 ਦਸੰਬਰ ਨੂੰ ਪਹਿਲਾਂ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਹ ਸ਼ੋਭਾ ਯਾਤਰਾ ਪਿੰਡ ਖੋਜੇਵਾਲ ਤੋਂ ਸ਼ੁਰੂ ਹੋ ਕੇ ਡੀਸੀ ਚੌਂਕ, ਕਪੂਰਥਲਾ ਬੱਸ ਸਟੈਂਡ, ਭਗਤ ਸਿੰਘ ਚੌਂਕ, ਜਲੋ ਖਾਨਾ, ਸ਼ਾਲੀਮਾਰ ਬਾਗ ਤੋਂ ਡੀਸੀ ਚੌਂਕ ਹੁੰਦੀ ਹੋਈ ਸਮਾਪਤ ਹੋਵੇਗੀ | ਇਸ ਮੌਕੇ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਬਲਦੇਵ ਮਸੀਹ, ਪ੍ਰਧਾਨ ਵਿਲੀਅਮ ਬਿੱਟੂ, ਪਾਸਟਰ ਜੌਲੀ ਮਸੀਹ, ਪਾਸਟਰ ਬਲਵਿੰਦਰ ਕੁਮਾਰ, ਪਾਸਟਰ ਪ੍ਰਦੀਪ, ਪਾਸਟਰ ਮੈਨੂਅਲ, ਪਾਸਟਰ ਸਲੀਮ, ਪਾਸਟਰ ਪਰਮਜੀਤ, ਪਾਸਟਰ ਜਰਨੈਲ ਸਿੰਘ, ਪਾਸਟਰ ਰਜੀਵ, ਪਾਸਟਰ ਬਲਵੀਰ ਧੰਮ, ਪਾਸਟਰ ਅਮਰਜੀਤ, ਪਾਸਟਰ ਕਰਤਾਰ, ਪਾਸਟਰ ਵਿਜੇ, ਪਾਸਟਰ ਸੁਖਵਿੰਦਰ, ਪਾਸਟਰ ਮਹਿੰਦਰ, ਪਾਸਟਰ ਮੱਤੀ, ਪਾਸਟਰ ਮਹਿੰਦਰ ਪਾਲ, ਪਾਸਟਰ ਜੋਰਜ, ਪਾਸਟਰ ਜਸਵਿੰਦਰ ਸਿੰਘ, ਚੇਅਰਮੈਨ ਸਟੀਫਨ ਹੰਸ, ਪ੍ਰਧਾਨ ਮਲਕੀਤ ਮਸੀਹ, ਯੂਥ ਲੀਡਰ ਕਪੂਰਥਲਾ ਰਾਜਵਿੰਦਰ ਝੰਡ ਤੇ ਯੂਥ ਦੇ ਬਹੁਤ ਸਾਰੇ ਨੌਜਵਾਨ ਤੇ ਲੀਡਰ ਸਹਿਬਾਨ ਇਸ ਮੀਟਿੰਗ 'ਚ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਆਪ' ਸ਼ਾਨ ਨਾਲ ਜਿੱਤੇਗੀ-ਗਰੋਵਰ ਅਗਲੀ ਖ਼ਬਰ ਸ਼ਾਹਕੋਟ ਦੇ ਖ਼ਜ਼ਾਨਾ ਦਫ਼ਤਰ 'ਚ ਲਗਾਇਆ ਤਿੰਨ ਰੋਜ਼ਾ 'ਪੈਨਸ਼ਨਰ ਸੇਵਾ ਮੇਲਾ'
Ad Position 24