01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਸਾਲਾਨਾ ਖੇਡ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 07-12-2025
ਨਕੋਦਰ, 6 ਦਸੰਬਰ (ਗੁਰਵਿੰਦਰ ਸਿੰਘ)- ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ 5 ਅਤੇ 6 ਦਸੰਬਰ ਨੂੰ ਦੋ ਦਿਨਾ ਦਾ ਸਾਲਾਨਾ ਖੇਡ ਮੇਲਾ ਆਯੋਜਿਤ ਕੀਤਾ ਗਿਆ¢ ਇਸ ਦਾ ਮਕਸਦ ਬੱਚਿਆਂ ਨੂੰ ਸ਼ਾਰਰੀਕ ਤÏਰ 'ਤੇ ਸਰਗਰਮ ਰੱਖਣਾ, ਉਹਨਾਂ 'ਚ ਸਹਿਨਸ਼ੀਲਤਾ ਅਤੇ ਮੋਟਰ ਸਕਿਲਸ ਵਿਕਸਿਤ ਕਰਨਾ ਸੀ¢ ਦੋ ਦਿਨਾਂ ਦਾ ਇਹ ਖੇਡ ਮੇਲਾ ਟੈਗੋਰ ਹਾਊਸ ਵੱਲੋਂ, ਖੇਡ ਇੰਚਾਰਜ ਮਿਸ ਅਮਨਦੀਪ ਦੀ ਦੇਖ-ਰੇਖ ਅਤੇ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ¢ ਪਹਿਲੇ ਦਿਨ ਚੇਅਰਮੈਨ ਰਵਿੰਦਰ ਸਿੰਘ ਦੋਸਾਂਝ ਅਤੇ ਪਿ੍ੰਸੀਪਲ ਸ਼ਾਲੂ ਗੁਪਤਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਬੈਜ ਭੇਟ ਕੀਤੇ ਗਏ¢ ਪਿ੍ੰਸੀਪਲ ਦੀ ਆਗਿਆ ਨਾਲ ਖੇਡ ਮੇਲੇ ਦਾ ਰਸਮੀ ਉਦਘਾਟਨ ਕੀਤਾ ਗਿਆ¢ ਚਾਰਾਂ ਹਾਊਸਾਂ ਦੇ ਕੈਪਟਨ ਅਤੇ ਵਾਈਸ ਕੈਪਟਨ ਦੀ ਅਗਵਾਈ ਹੇਠ ਸ਼ਾਨਦਾਰ ਮਾਰਚ ਪਾਸਟ ਨੇ ਸਮਾਗਮ ਦੀ ਸ਼ੁਰੂਆਤ ਨੂੰ ਰÏਣਕਬਖਸ਼ ਬਣਾਇਆ ¢ ਇਸ ਤੋਂ ਬਾਅਦ ਪਿ੍ੰਸੀਪਲ ਮੈਡਮ ਵੱਲੋਂ ਮਸ਼ਾਲ ਜਗਾ ਕੇ ਵਾਈਸ ਹੈੱਡ ਬੁਆਏ ਰੁਕਮਦੀਪ ਸਿੰਘ ਅਤੇ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਸੌਂਪੀ ਗਈ¢ ਮੁਕਾਬਲੇ ਵੱਖ-ਵੱਖ ਕੈਟਾਗਰੀਆਂ ਅਨੁਸਾਰ ਕਰਵਾਏ ਗਏ ¢ਕਲਾਸ ਨਰਸਰੀ 2 ਟੈਡੀ ਦÏੜ, 50 ਮੀਟਰ , ਗੁਬਾਰਾ ਦÏੜ , ਕਲਾਸ 3 ਤੋ 5 ਬੋਰੀ ਦÏੜ, ਨਿੰਬੂ ਦÏੜ, 100 ਮੀਟਰ , ਕਲਾਸ 6 ਤੋਂ 8 ਬੋਰੀ ਦÏੜ, ਹੱਡਲ ਰੇਸ, 100 ਮੀਟਰ, 200 ਮੀਟਰ, ਤਿੰਨ ਟੰਗਾਂ ਵਾਲੀ ਦÏੜ ¢ਕਲਾਸ 9 ਤੋਂ 12 ਲੰਮੀ ਛਾਲ, 100 ਮੀਟਰ, 200 ਮੀਟਰ, 400 ਮੀਟਰ, ਸ਼ਾਟ ਪੁੱਟ, ਡਿਸਕਸ ਥਰੋ, ਜੈਵਲਿਨ ਥਰੋ, ਰੀਲੇ ਰੇਸ ¢ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਦਿੱਤੇ ਗਏ | ਪਹਿਲਾ ਸਥਾਨ ਟੈਗੋਰ ਹਾਊਸ, ਦੂਜਾ ਨੇਹਰੂ ਹਾਊਸ, ਤੀਜਾ ਗਾਂਧੀ ਹਾਊਸ ਰੀਲੇ ਰੇਸ (ਲੜਕੇ) , ਬੈਸਟ ਹਾਊਸ ਟ੍ਰਾਫ਼ੀ (2025-26) ਗਾਂਧੀ ਹਾਊਸ ਨੇ ਆਪਣੇ ਨਾਮ ਕੀਤੀ ¢ਚੇਅਰਮੈਨ ਰਵਿੰਦਰ ਸਿੰਘ ਦੋਸਾਂਝ ਅਤੇ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਸਭ ਭਾਗੀਦਾਰਾਂ, ਜੇਤੂਆਂ ਅਤੇ ਖੇਡ ਇੰਚਾਰਜ ਦੀ ਮਿਹਨਤ ਦੀ ਸਰਾਹਨਾ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੈਨਸ਼ਨਰਾਂ ਦਾ ਯੂਨੀਅਨ ਵਲੋਂ ਸਨਮਾਨ ਕੀਤਾ ਜਾਵੇਗਾ-ਸਤਨਾਮ ਸਿੰਘ <br/> 15 ਨੂੰ ਮਨਾਇਆ ਜਾਵੇਗਾ 'ਪੈਨਸ਼ਨ... ਅਗਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ 'ਚ ਕਰਵਾਏ ਸਾਲਾਨਾ ਖੇਡ ਮੁਕਾਬਲੇ
Ad Position 24