01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ੍ਰੀ ਗੁਰੂ ਹਰਿਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ 'ਚ ਕਰਵਾਏ ਸਾਲਾਨਾ ਖੇਡ ਮੁਕਾਬਲੇ

Ad Position 21
No active advertisement
ਅਜੀਤ ਡੈਸਕ 07-12-2025
ਮਲਸੀਆਂ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ ਸੈਦਰਾਣਾ ਸਾਹਿਬ ਦੇ ਪ੍ਰਧਾਨ ਬਾਬਾ ਗੁਰਮੇਜ ਸਿੰਘ ਤੇ ਪਿ੍ੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਹੇਠ ਨਰਸਰੀ ਕਲਾਸ ਤੋਂ ਲੈ ਕੇ ਦੱਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਿਚਕਾਰ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਬੱਚਿਆਂ ਨੇ ਸਿੰਪਲ ਰੇਸ, ਬਨਾਨਾ ਰੇਸ, ਜੰਪਿੰਗ ਰੇਸ, ਬਿਸਕੁਟ ਰੇਸ, ਲੈਮਨ ਰੇਸ, ਵਨ ਲੈੱਗ ਰੇਸ, ਥਰੀ ਲੈੱਗ ਰੇਸ, ਕੋਨ ਰੇਸ, ਫਰੋਗ ਰੇਸ, ਰਲੇ ਰੇਸ, ਲੋਂਗ ਜੰਪ, ਹਾਈ ਜੰਪ, ਸ਼ਾਰਟ ਪੁੱਟ, ਵਾਲੀਬਾਲ 'ਤੇ ਹੋਰ ਖੇਡਾਂ ਵਿਚ ਭਾਗ ਲਿਆ | ਸਕੂਲ ਪ੍ਰਧਾਨ ਬਾਬਾ ਗੁਰਮੇਜ ਸਿੰਘ ਨੇ ਸ਼ਮ੍ਹਾਂ ਰੌਸ਼ਨ ਕਰਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ | ਇਸ ਤੋਂ ਬਾਅਦ ਰਾਸ਼ਟਰੀ ਗਾਣ ਗਾਇਆ ਗਿਆ | ਲੜਕੀਆਂ ਦੀ ਰਲੇ ਰੇਸ 'ਚੋਂ ਪਹਿਲਾ ਸਥਾਨ ਗ੍ਰੀਨ ਹਾਊਸ, ਦੂਜਾ ਸਥਾਨ ਰੈੱਡ ਹਾਊਸ, ਤੀਜਾ ਸਥਾਨ ਯੈਲੋ ਹਾਊਸ ਤੇ ਬਲੂ ਹਾਊਸ ਨੇ ਹਾਸਲ ਕੀਤਾ | ਇਸ ਤੋਂ ਬਾਅਦ ਲੋਂਗ ਜੰਪ ਵਿਚ ਪਹਿਲਾ ਸਥਾਨ ਸੁਖਮਨ ਸਿੰਘ ਅੱਠਵੀਂ ਕਲਾਸ, ਦੂਜਾ ਸਥਾਨ ਹਰਕੰਵਲ ਸਿੰਘ ਦਸਵੀਂ ਕਲਾਸ, ਤੀਸਰਾ ਸਥਾਨ ਅਸ਼ਨੂਰ ਸਿੰਘ ਤੇ ਅਵੀਜੋਤ ਸਿੰਘ ਅੱਠਵੀਂ ਕਲਾਸ ਨੇ ਹਾਸਲ ਕੀਤਾ | ਹਾਈ ਜੰਪ ਵਿਚ ਪਹਿਲਾ ਸਥਾਨ ਗੁਰਕੇਤਨ ਸਿੰਘ, ਹਰਸਿਮਰਨ ਸਿੰਘ ਅੱਠਵੀਂ ਕਲਾਸ ਤੇ ਸਾਹਿਬਦੀਪ ਸਿੰਘ ਨੌਵੀਂ ਕਲਾਸ, ਦੂਸਰਾ ਸਥਾਨ ਜਸਕਰਨ ਸਿੰਘ ਨੌਵੀਂ ਕਲਾਸ, ਤੀਸਰਾ ਸਥਾਨ ਮਾਧਵ ਅਤੇ ਨਵਰਾਜ ਸਿੰਘ ਅੱਠਵੀਂ ਕਲਾਸ ਨੇ ਪ੍ਰਾਪਤ ਕੀਤਾ | ਸਿੰਪਲ ਰੇਸ 'ਚੋਂ ਪਹਿਲਾ ਸਥਾਨ ਸੁਖਰਾਜ ਸਿੰਘ ਗਿੱਲ ਸੱਤਵੀਂ ਕਲਾਸ, ਦੂਜਾ ਸਥਾਨ ਅਮਨਵੀਰ ਸਿੰਘ ਅੱਠਵੀਂ ਕਲਾਸ ਤੇ ਤੀਸਰਾ ਸਥਾਨ ਹਰਸਿਮਰਨ ਸਿੰਘ ਅੱਠਵੀਂ ਕਲਾਸ ਨੇ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਬਾਬਾ ਗੁਰਮੇਜ ਸਿੰਘ, ਪਿ੍ੰਸੀਪਲ ਸਤਿੰਦਰ ਸਿੰਘ, ਸਰਪੰਚ ਮਲਕੀਤ ਸਿੰਘ ਬਿੱਲੀ ਬੜੈਚ, ਪਿ੍ੰਸੀਪਲ ਸੰਤੋਖ ਸਿੰਘ, ਲਛਮਣ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਵਲੋਂ ਮੈਡਲਾਂ ਨਾਲ ਕੀਤਾ ਗਿਆ | ਬਾਬਾ ਗੁਰਮੇਜ ਸਿੰਘ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਸਾਲਾਨਾ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਸ਼ਾਹਕੋਟ ਵਿਚ ਕ੍ਰਿਸਮਸ ਸੰਬੰਧੀ 19 ਨੂੰ ਸਜਾਈ ਜਾਵੇਗੀ ਸ਼ੋਭਾ ਯਾਤਰਾ
Ad Position 24