ਸ਼ਾਹਕੋਟ, 6 ਦਸੰਬਰ (ਨਗਿੰਦਰ ਸਿੰਘ ਬਾਂਸਲ)- ਕ੍ਰਿਸਮਸ ਦੇ ਸਬੰਧ ਵਿਚ ਮਸੀਹੀ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਸੀ.ਐਨ.ਆਈ. ਚਰਚ ਸਲੈਚਾਂ ਰੋਡ ਸ਼ਾਹਕੋਟ ਵਿਖੇ ਚਰਚ ਦੇ ਮੁੱਖ ਸੇਵਾਦਾਰ ਪਾਸਟਰ ਜਾਰਜ ਮਸੀਹ ਦੀ ਅਗਵਾਈ ਹੇਠ ਹੋਈ¢ ਇਸ ਮੀਟਿੰਗ ਵਿਚ ਕ੍ਰਿਸਮਸ ਦਾ ਤਿਉਹਾਰ ਮਨਾਉਣ ਅਤੇ ਇਸ ਸਬੰਧੀ ਸ਼ੋਭਾ ਯਾਤਰਾ ਸਜਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ¢ ਇਸ ਮÏਕੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਹਕੋਟ ਵਿਚ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਸ਼ੋਭਾ ਯਾਤਰਾ 19 ਦਸੰਬਰ ਨੂੰ ਸਜਾਈ ਜਾਵੇਗੀ¢ ਇਹ ਸ਼ੋਭਾ ਯਾਤਰਾ ਸੀ.ਐਨ.ਆਈ. ਚਰਚ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੇ ਮੁਹੱਲਿਆਂ ਵਿੱਚੋਂ ਹੁੰਦੀ ਹੋਈ ਚਰਚ ਵਿਖੇ ਜਾ ਕੇ ਸੰਪੰਨ ਹੋਵੇਗੀ¢ ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦÏਰਾਨ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਨਾਲ ਸਬੰਧਤ ਝਾਕੀਆਂ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੀਆਂ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਪਾਸਟਰ ਜਾਰਜ ਮਸੀਹ, ਡਾ. ਵਿਲੀਅਮ ਜÏਹਨ ਸਕੱਤਰ ਘੱਟ ਗਿਣਤੀ ਵਿਭਾਗ ਪੰਜਾਬ, ਪਾਸਟਰ ਡੈਨੀਅਲ ਮਸੀਹ, ਸੁਧੀਰ ਨਾਹਰ ਸੂਬਾ ਪ੍ਰਧਾਨ ਕ੍ਰਿਸ਼ਚਨ ਮੂਵਮੈਂਟ ਯੂਥ ਵਿੰਗ ਪੰਜਾਬ, ਪਾਸਟਰ ਯੂਸਫ਼, ਪਾਸਟਰ ਸੋਹਨ ਲਾਲ, ਪਾਸਟਰ ਭੁਪਿੰਦਰ, ਪਾਸਟਰ ਸੰਦੀਪ, ਪਾਸਟਰ ਕੁਲਵੰਤ, ਪਾਸਟਰ ਰਾਜ ਕੁਮਾਰ, ਪਾਸਟਰ ਐਡਵਿਨ ਮਸੀਹ, ਜਸਵਿੰਦਰ ਗਿੱਲ ਕੈਸ਼ੀਅਰ ਚਰਚ ਪ੍ਰਬੰਧਕ ਕਮੇਟੀ, ਰੁਬੀਨਾ ਜਾਰਜ਼, ਰਾਸ਼ੀਦ ਮਸੀਹ, ਪਵਨ ਪਰਜੀਆਂ ਆਦਿ ਹਾਜ਼ਰ ਸਨ¢