01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿੰਡ ਸਫ਼ੀਪੁਰ ਵਿਖੇ ਤੀਜਾ ਵਾਲੀਬਾਲ ਟੂਰਨਾਮੈਂਟ ਸ਼ੁਰੂ

Ad Position 21
No active advertisement
ਅਜੀਤ ਡੈਸਕ 07-12-2025
ਆਦਮਪੁਰ,6 ਦਸੰਬਰ (ਹਰਪ੍ਰੀਤ ਸਿੰਘ)- ਬਾਬਾ ਸਰਫਦੀਨ ਚਿਸ਼ਤੀ ਸਪੋਰਟਸ ਕਲੱਬ ਪਿੰਡ ਸਫ਼ੀਪੁਰ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਤੀਜਾ ਵਾਲੀਬਾਲ ਟੂਰਨਾਮੈਂਟ ਪਿੰਡ ਦੀ ਗਰਾਉਂਡ ਵਿਖੇ ਸ਼ੁਰੂ ਹੋਇਆ | ਜਿਸ ਦਾ ਉਦਘਾਟਨ ਹਰਕੀਤ ਸਿੰਘ ਨਿੱਝਰ ਕੁਆਰਡੀਨੇਟਰ ਕਿਸਾਨ ਵਿੰਗ ਹਲਕਾ ਆਦਮਪੁਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆ ਹਰਕੀਤ ਨਿੱਝਰ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਦੇਖਦਿਆਂ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਹਲਕਾ ਇੰਚਰਾਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਕਰੋੜਾਂ ਰੁਪਈਆ ਦੀਆਂ ਗ੍ਰਾਂਟਾ ਜਾਰੀ ਕਰਕੇ ਹਲਕੇ ਦੇ ਵੱਖ- ਵੱਖ ਪਿੰਡਾਂ ਵਿੱਚ ਵੱਡੇ ਖੇਡ ਸਟੇਡੀਅਮ ਤਿਆਰ ਕੀਤੇ ਗਏ ਹਨ ਨੌਜਵਾਨਾਂ ਨੂੰ ਖੇਡਾਂ ਨੂੰ ਪ੍ਰਫੱਲਤ ਕੀਤਾ ਜੋ ਸ਼ਲਾਘਾਯੋਗ ਕਦਮ ਹੈ | ਪਿੰਡ ਵਾਸੀਆਂ ਵੱਲੋਂ ਹਰਕੀਤ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਹਰਕੀਤ ਸਿੰਘ ਨਿੱਝਰ, ਲਖਵੀਰ ਸਿੰਘ ਸਾਰੋਵਾਦ, ਅਨੂਪ ਸਿੰਘ ਨੂਪੀ, ਗੁਰਪਾਲ ਦਾਸ ਸਾਬਕਾ ਸਰਪੰਚ, ਜੋਤੀ ਬਾਲਾ, ਮਨਜਿੰਦਰ ਸਿੰਘ ਸਰਪੰਤ ਪੰਡੋਰੀ ਨਿੱਝਰਾ, ਸੁਖਜੀਤ ਸਿੰਘ ਸਰਪੰਚ ਦਾਉਂਦਪੁਰ, ਜੈ ਰਾਮ, ਸੁਖਜੋਤ ਸਿੰਘ, ਸਰਪੰਚ ਸੁਖਜੀਤ ਸਿੰਘ ਪਿੰਡ ਦਾਊਦਪੁਰ, ਜੈ ਰਾਮ ਸਹਿਯੋਗੀ, ਪਰਮਜੀਤ ਬੈਂਸ, ਸੰਤੋਖ ਸਿੰਘ, ਕੁਲਦੀਪ ਸਿੰਘ ਸੁਰਿੰਦਰ ਸਿੰਘ, ਜਸਵੰਤ ਸਿੰਘ, ਸੋਨੰੂ, ਸਫ਼ੀ, ਅਰਮਾਨ, ਹਰਸ਼, ਹੈਰੀ, ਵਿਸ਼ਾਲ, ਅਰਸ਼, ਜਸ਼ਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਚ ਕ੍ਰਿਸਮਸ ਸੰਬੰਧੀ 19 ਨੂੰ ਸਜਾਈ ਜਾਵੇਗੀ ਸ਼ੋਭਾ ਯਾਤਰਾ ਅਗਲੀ ਖ਼ਬਰ ਹਨੂੰਮਤ ਇੰਸਟੀਚਿਊਟ ਦੇ ਹੋਟਲ ਮੈਨੇਜਮੈਂਟ ਵਿਭਾਗ 'ਚ ਉਤਸ਼ਾਹ ਨਾਲ ਮਨਾਈ ਗਈ ਕੇਕ ਮਿਕਸਿੰਗ ਸੈਰੇਮਨੀ
Ad Position 24